ਅਮਰੀਕਾ ‘ਚ ਸ਼ੁਰੂ ਹੋਵੇਗਾ ਸਕਿਓਰ 5G ਨੈੱਟਵਰਕ, ਨਹੀਂ ਹੋਵੇਗੀ ਡਾਟਾ ਚੋ

ਅਮਰੀਕਾ ‘ਚ ਸ਼ੁਰੂ ਹੋਵੇਗਾ ਸਕਿਓਰ 5G ਨੈੱਟਵਰਕ, ਨਹੀਂ ਹੋਵੇਗੀ ਡਾਟਾ ਚੋ

ਜਲੰਧਰ-ਅਮਰੀਕਾ ਨੂੰ ਚਾਈਨੀਜ਼ ਸਾਈਬਰ ਅਟੈਕ ਤੋਂ ਬਚਾਉਣ ਲਈ ਛੇਤੀ ਹੀ ਟਰੰਪ ਸਰਕਾਰ ਖੁਦ ਦਾ 5G ਨੈੱਟਵਰਕ ਸ਼ੁਰੂ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਫੋਨ ਕਾਲਸ ਨੂੰ ਚੀਨ ਵਲੋਂ ਅਕਸੈੱਸ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੁਣ ਅਮਰੀਕਾ ਵਿਚ 5G ਨੈੱਟਵਰਕ ਸ਼ੁਰੂ ਕੀਤਾ ਜਾਵੇਗਾ ਜੋ ਜ਼ਰੂਰੀ ਜਾਣਕਾਰੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ  ਰੋਕਣ ਦੇ ਕੰਮ ਆਵੇਗਾ। ਰਾਈਟਰਸ ਦੀ ਰਿਪੋਰਟ ਮੁਤਾਬਕ ਇਕ ਸੀਨੀਅਰ ਪ੍ਰਸ਼ਾਸਨ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਅਮਰੀਕਾ ਵਿਚ ਸਰਕਾਰ ਵਲੋਂ ਸੰਚਾਲਿਤ ਸੁਪਰ ਫਾਸਟ 5G ਨੈੱਟਵਰਕ ਨੂੰ ਸ਼ੁਰੂ ਕੀਤਾ ਜਾਵੇਗਾ। ਟਰੰਪ ਪ੍ਰਸ਼ਾਸਨ ਦੀ ਕੌਮੀ ਸੁਰੱਖਿਆ ਟੀਮ ਦਾ ਮੰਨਣਾ ਹੈ ਕਿ ਚੀਨ ਤੋਂ ਅਮਰੀਕੀ ਸਾਈਬਰ ਸੁਰੱਖਿਆ ਅਤੇ ਆਰਥਿਕ ਸੁਰੱਖਿਆ ਨੂੰ ਖਤਰਾ ਹੈ, ਇਸ ਲਈ ਇਸ 5G ਨੈੱਟਵਰਕ ਨੂੰ ਸ਼ੁਰੂ ਕੀਤਾ ਜਾਵੇਗਾ।

ਡਾਟਾ ਲੀਕੇਜ ਤੋਂ ਅਮਰੀਕਾ ਨੂੰ ਮਿਲੇਗਾ ਛੁਟਕਾਰਾ
ਅਮਰੀਕੀ ਨਿਊਜ਼ ਏਜੰਸੀ ਅਤੇ ਇਨਫਾਰਮੇਸ਼ਨ ਵੈੱਬਸਾਈਟ ਐਕਸੀਓਸ ਮੀਡੀਆ ਨੂੰ ਕੁਝ ਅਜਿਹੇ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਟੀਮ 3 ਸਾਲਾਂ ਦੇ ਅੰਦਰ-ਅੰਦਰ ਅਮਰੀਕਾ ਵਿਚ ਸਕਿਓਰ 5G ਨੈੱਟਵਰਕ ਨੂੰ ਸ਼ੁਰੂ ਕਰੇਗੀ। ਇਨ੍ਹਾਂ ਦਸਤਾਵੇਜ਼ਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ 5G ਤਕਨੀਕ ਨੂੰ ਆਈਸਨਹੋਵਰਸ ਰਾਸ਼ਟਰੀ ਰਾਜਮਾਰਗ ਵਿਵਸਥਾ ਦੇ ਬਰਾਬਰ ਬਣਾਉਣਾ ਹੋਵੇਗਾ ਅਤੇ ਇਸ ਨਾਲ ਵਾਇਰਲੈੱਸ ਤਕਨੀਕ ਨੂੰ ਵੀ ਉਤਸ਼ਾਹ ਮਿਲੇਗਾ। ਇਸ ਤੋਂ ਇਲਾਵਾ ਪ੍ਰਾਈਵੇਟ ਨੈੱਟਵਰਕ ਹੋਣ ਨਾਲ ਕਮਰਸ਼ੀਅਲ ਡਾਟਾ ਦੇ ਲੀਕ ਹੋਣ ਦਾ ਵੀ ਖਤਰਾ ਨਹੀਂ ਰਹੇਗਾ। ਇਹ ਤਕਨੀਕ ਲੰਮੇ ਸਮੇਂ ਤੱਕ ਕੰਮ ਕਰੇਗੀ ਪਰ ਇਸ ਨੂੰ ਸ਼ੁਰੂ ਕਰਨ ਵਿਚ ਕਾਫੀ ਖਰਚ ਆਵੇਗਾ।

ਮਿਲੇਗੀ ਫਾਸਟ ਇੰਟਰਨੈੱਟ ਸਪੀਡ
ਰਾਈਟਰਸ ਦੀ ਰਿਪੋਰਟ ਮੁਤਾਬਕ ਇਹ ਪ੍ਰਸਤਾਵ ਪ੍ਰਸ਼ਾਸਨ ਦੇ 'ਹੇਠਲੇ ਪੱਧਰ' ਉਤੇ ਸਰਕੁਲੇਟ ਕੀਤਾ ਗਿਆ ਹੈ। ਇਸ ਨੂੰ ਸ਼ੁਰੂ ਕਰਨ ਲਈ ਟਰੰਪ ਨੂੰ ਇਸ 'ਤੇ ਵਿਚਾਰ ਕਰਨਾ ਹੋਵੇਗਾ, ਜਿਸ ਵਿਚ 6 ਤੋਂ 8 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਕਨੀਕ ਕਾਫੀ ਫਾਸਟ ਇੰਟਰਨੈੱਟ ਸਪੀਡ ਮੁਹੱਈਆ ਕਰਵਾਏਗੀ। ਆਸ ਹੈ ਕਿ ਅਮਰੀਕਾ ਵਿਚ 5G ਨੈੱਟਵਰਕ ਨੂੰ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਪੂਰੇ ਅਮਰੀਕਾ ਵਿਚ ਸਾਲ 2020 ਤੱਕ ਵਿਸਥਾਰ ਹੋ ਜਾਵੇਗਾ। ਇਸ ਨਾਲ ਦੇਸ਼ ਦੀ ਸੁਰੱਖਿਆ ਵਿਚ ਕਾਫੀ ਵਾਧਾ ਹੋਵੇਗਾ।

ਟੈਕਨਾਲੋਜੀ ਨੂੰ ਮਿਲੇਗਾ ਉਤਸ਼ਾਹ
ਜਾਣਕਾਰੀ ਮੁਤਾਬਕ ਇਹ ਸਕਿਓਰ 57 ਤਕਨੀਕ ਅਮਰੀਕਾ ਵਿਚ ਸੈਲਫ ਡ੍ਰਾਈਵਿੰਗ ਕੋਰਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਵਰਚੁਅਲ ਰਿਐਲਿਟੀ ਤੇ ਹੋਰ ਕਈ ਤਕਨੀਕਾਂ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਕੰਮ ਕਰਨ ਵਿਚ ਮਦਦ ਕਰੇਗੀ ਅਤੇ ਇਸ ਨਾਲ ਟੈਕਨਾਲੋਜੀ ਨੂੰ ਵੀ ਉਤਸ਼ਾਹ ਮਿਲੇਗਾ।

ਇਨ੍ਹਾਂ ਕਾਰਨਾਂ ਕਰ ਕੇ ਟਰੰਪ ਪ੍ਰਸ਼ਾਸਨ ਸ਼ੁਰੂ ਕਰਨ 5G ਨੈੱਟਵਰਕ
ਇਸੇ ਮਹੀਨੇ AT&T ਨੇ ਚੀਨੀ ਕੰਪਨੀ ਹੁਵਾਈ ਵਲੋਂ ਅਮਰੀਕਾ ਵਿਚ ਸਮਾਰਟਫੋਨ ਵੇਚਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਚੀਨੀ ਸਮਾਰਟਫੋਨਸ ਰਾਹੀਂ ਲੋਕਾਂ ਦਾ ਡਾਟਾ ਚੋਰੀ ਹੋਣ ਦਾ ਖਤਰਾ ਮਹਿਸੂਸ ਹੋ ਰਿਹਾ ਸੀ। ਉਥੇ ਹੀ ਸਾਲ 2012 ਵਿਚ ਹੁਵਾਈ ਅਤੇ ਚੀਨੀ ਕੰਪਨੀ ZTE ਕਾਰਪੋਰੇਸ਼ਨ 'ਤੇ ਲੱਗੇ ਦੋਸ਼ਾਂ ਕਾਰਨ ਵੀ ਇਸ 5G ਨੈੱਟਵਰਕ ਨੂੰ ਸ਼ੁਰੂ ਕਰਨ ਬਾਰੇ ਸੋਚਿਆ ਗਿਆ। ਇਨ੍ਹੀਂ ਦਿਨੀਂ ਚੀਨੀ ਕੰਪਨੀਆਂ 'ਤੇ ਦੋਸ਼ ਲੱਗਾ ਸੀ ਕਿ ਉਹ ਆਪਣੇ ਯੰਤਰਾਂ ਰਾਹੀਂ ਵਿਦੇਸ਼ੀ ਜਾਸੂਸੀ ਦਾ ਇਕ ਮੌਕਾ ਪ੍ਰਦਾਨ ਕਰ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਰਾਈਟਰਸ ਨੂੰ ਦੱਸਿਆ ਕਿ ਅਸੀਂ ਇਕ ਅਜਿਹਾ ਨੈੱਟਵਰਕ ਬਣਾਵਾਂਗੇ ਜੋ ਚੀਨ ਨੂੰ ਅਮਰੀਕਾ ਵਿਚ ਹੋਣ ਵਾਲੀਆਂ ਕਾਲਸ ਨੂੰ ਟ੍ਰੈਕ ਨਹੀਂ ਕਰਨ ਦੇਵੇਗਾ। ਇਹ ਇਕ ਸਕਿਓਰ ਨੈੱਟਵਰਕ ਹੋਵੇਗਾ ਜੋ ਅਮਰੀਕੀ ਡਾਟਾ ਨੂੰ ਅਕਸੈੱਸ ਕਰਨ ਤੋਂ ਰੋਕੇਗਾ। ਇਸ ਤੋਂ ਇਲਾਵਾ ਸਾਨੂੰ ਇਹ ਵੀ ਯਕੀਨੀ ਕਰਨਾ ਹੋਵੇਗਾ ਕਿ ਚੀਨ ਅਮਰੀਕੀ ਮਾਰਕੀਟ ਨੂੰ ਟੇਕਓਵਰ ਨਾ ਕਰੇ। ਤੁਹਾਨੂੰ ਦੱਸ ਦਈਏ ਕਿ 5G ਨੈੱਟਵਰਕ ਨੂੰ ਲਾਂਚ ਕਰਨ ਲਈ ਬਿਲੀਅਨਸ ਡਾਲਰਸ ਨੂੰ ਖਰਚ ਕਰ ਕੇ ਸਪ੍ਰੈਕਟ੍ਰਮ ਖਰੀਦਣਾ ਪਵੇਗਾ। ਅਨੁਮਾਨ ਮੁਤਾਬਕ ਇਸ ਨੂੰ ਸ਼ੁਰੂ ਕਰਨ ਲਈ ਅਗਲੇ 7 ਸਾਲਾਂ ਵਿਚ $275 ਬਿਲੀਅਨ ਡਾਲਰ ਦਾ ਖਰਚ ਆਵੇਗਾ।