ਗੂਗਲ ਮੈਪਸ ‘ਚ ਆਇਆ ਨਵਾਂ ਫੀਚਰ , ਦੋਪਹੀਆ ਵਾਹਨ ਚਾਲਕਾਂ ਦੀ ਇੰਝ ਕਰੇਗਾ ਮਦਦ

ਗੂਗਲ ਮੈਪਸ ‘ਚ ਆਇਆ ਨਵਾਂ ਫੀਚਰ , ਦੋਪਹੀਆ ਵਾਹਨ ਚਾਲਕਾਂ ਦੀ ਇੰਝ ਕਰੇਗਾ ਮਦਦ

ਜਲੰਧਰ- ਗੂਗਲ ਨੇ ਆਪਣੀ ਐਪ, 'ਗੂਗਲ ਮੈਪਸ' 'ਚ ਨਵੇਂ Two-wheeler ਆਪਸ਼ਨ ਨੂੰ ਸ਼ਾਮਿਲ ਕੀਤਾ ਹੈ ਜੋ ਚਾਲਕ ਨੂੰ ਛੋਟੇ ਰਸਤੇ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਾਉਣ 'ਚ ਮਦਦ ਕਰੇਗਾ। ਤੁਹਾਨੂੰ ਦੱਸ ਦਈਏ ਕਿ ਗੂਗਲ ਨੇ ਹੁਣ ਤੱਕ ਕਾਰ ਡਰਾਈਵਰ ਅਤੇ ਸਾਈਕਲ ਚਾਲਕਾਂ ਲਈ ਆਪਣੀ ਮੈਪਸ ਐਪ 'ਚ ਸਪੋਰਟ ਦਿੱਤੀ ਸੀ। ਪਰ ਹੁਣ ਸਕੂਟਰ ਅਤੇ ਮੋਟਰਸਾਈਕਲ ਚਾਲਕਾਂ ਦੀਆਂ ਮੁਸ਼ਕਿਲਾਂ 'ਤੇ ਧਿਆਨ ਦਿੰਦੇ ਹੋਏ ਇਸ ਨਵੇਂ ਆਪਸ਼ਨ ਨੂੰ ਗੂਗਲ ਮੈਪਸ 'ਚ ਸ਼ਾਮਿਲ ਕੀਤਾ ਗਿਆ ਹੈ।

ਭਾਰਤ ਵਰਗੇ ਦੇਸ਼ 'ਚ ਜ਼ਿਆਦਾਤਰ ਲੋਕ ਦੋਪਹੀਆ ਵਾਹਨਾਂ ਦਾ ਇਸਤੇਮਾਲ ਕਰਦੇ ਹਨ ਅਤੇ ਹੁਣ ਇਹ ਮੋਡ ਐਪ 'ਚ ਸ਼ਾਮਿਲ ਹੋਣ ਨਾਲ ਘੱਟ ਸਮੇਂ 'ਚ ਮੰਜ਼ਿਲ 'ਤੇ ਪਹੁੰਚਿਆ ਜਾ ਸਕਦਾ ਹੈ, ਜਿਸ ਨਾਲ ਸਮੇਂ ਅਤੇ ਪੈਸੇ, ਦੋਵਾਂ ਦੀ ਬਚਤ ਹੋਵੇਗੀ। ਦੱਸ ਦਈਏ ਕਿ ਇਸ ਐਪ 'ਚ Two-wheeler ਆਪਸ਼ਨ ਨੂੰ ਸਿਲੈਕਟ ਕਰਨ ਨਾਲ ਚਾਲਕ ਨੂੰ ਪਤਲੀਆਂ ਗਲੀਆਂ ਦੇ ਰਸਤੇ ਮੰਜ਼ਿਲ ਤੱਕ ਪਹੁੰਚਾਉਣ ਦਾ ਰਸਤਾ ਦੱਸਿਆ ਜਾਵੇਗਾ। ਜਿਸ ਨਾਲ ਚਾਲਕ ਨੂੰ ਘੱਟ ਸਮੇਂ 'ਚ ਰਸਤਾ ਤੈਅ ਕਰਨ 'ਚ ਆਸਾਨੀ ਹੋਵੇਗੀ।

ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਫੀਚਰ ਰੋਜ਼ਾਨਾ ਦੀ ਜ਼ਿੰਦਗੀ 'ਚ ਦੋਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਲਈ ਕਾਫੀ ਕੰਮ ਦਾ ਸਾਬਿਤ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਦੋਂ ਯੂਜ਼ਰਸ Two-wheeler ਆਪਸ਼ਨ ਦੀ ਚੋਣ ਕਰਨਗੇ ਤਾਂ ਅਜਿਹੇ ਰਸਤਿਆਂ ਦੀ ਜਾਣਕਾਰੀ ਮਿਲੇਗੀ ਜਿਥੇ ਕਾਰ ਜਾਂ ਗੱਡੀ ਨਹੀਂ ਜਾ ਸਕਦੀ। ਉਥੇ ਹੀ ਇਸ ਫੀਚਰ ਨੂੰ ਕੁਝ ਮਹੀਨਿਆਂ ਤੱਕ ਸਾਰੇ ਪਲੇਟਫਾਰਮਸ 'ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ।