Instagram ‘ਚ ਸ਼ਾਮਿਲ ਹੋਇਆ ਨਵਾਂ ਫ਼ੀਚਰ , ਇੰਝ ਕਰੋ ਇਸਤੇਮਾਲ

Instagram ‘ਚ ਸ਼ਾਮਿਲ ਹੋਇਆ ਨਵਾਂ ਫ਼ੀਚਰ , ਇੰਝ ਕਰੋ ਇਸਤੇਮਾਲ

ਜਲੰਧਰ- ਇੰਸਟਾਗ੍ਰਾਮ ਨੇ ਪਿਛਲੇ ਕੁਝ ਦਿਨਾਂ 'ਚ ਕਈ ਅਪਡੇਟ ਜਾਰੀ ਕੀਤੇ ਹਨ, ਜਿੰਨ੍ਹਾਂ 'ਚ ਸੀਨ, ਟਾਈਪ, ਹੈਸ਼ਟੈਗ ਫਾਲਵੋ ਜਿਹੇ ਫੀਚਰਸ ਵੀ ਸ਼ਾਮਿਲ ਹਨ, ਹੁਣ ਕੰਪਨੀ ਨੇ ਬਿਜ਼ਨੈੱਸ ਪ੍ਰੋਫਾਈਲ ਲਈ ਕੰਮ ਦਾ ਫੀਚਰ ਜਾਰੀ ਕੀਤਾ ਹੈ। ਬਿਜ਼ਨੈੱਸ ਪ੍ਰੋਫਾਈਲ ਵਾਲੇ ਯੂਜ਼ਰਸ ਹੁਣ ਪੋਸਟ ਨੂੰ ਇੰਸਟਾਗ੍ਰਾਮ 'ਤੇ ਸ਼ਡਿਊਲ ਕਰ ਸਕਦੇ ਹੋ, ਜਦਕਿ ਆਮ ਯੂਜ਼ਰਸ ਨੂੰ ਹੁਣ ਇਸ ਫੀਚਰ ਦਾ ਇੰਤਜ਼ਾਰ ਕਰਨਾ ਹੋਵੇਗਾ।

ਇੰਸਟਾਗ੍ਰਾਮ ਨੇ ਇਸ ਦੀ ਜਾਣਕਾਰੀ ਆਪਣੇ ਬਲਾਗ ਰਾਹੀਂ ਦਿੱਤੀ ਹੈ, ਜਦਕਿ ਹੁਣ ਵੀ ਤੁਸੀਂ ਥਰਡ ਪਾਰਟੀ ਸੋਸ਼ਲ ਮੀਡੀਆ ਮੈਨੇਜ਼ਰ ਸਾਈਟ ਦੀ ਮਦਦ ਨਾਲ ਹੀ ਪੋਸਟ ਸ਼ਡਿਊਲ ਕਰ ਸਕੋਗੇ। ਹੁਣ ਤੁਸੀਂ HootSuite ਅਤੇ Sprout Social ਅਜਿਹੀ ਸਾਈਟ ਦੇ ਰਾਹੀਂ ਪੋਸਟ ਨੂੰ ਸ਼ਡਿਊਲ ਕਰ ਸਕੋਗੇ।
 ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਮਾਰਕੀਟਿੰਗ ਪਾਰਟਨਰਸ ਰਾਹੀਂ ਵੀ ਪੋਸਟ ਨੂੰ ਸ਼ਡਿਊਲ ਕਰ ਸਕੋਗੇ। ਕੰਪਨੀ ਨੇ ਕਿਹਾ ਹੈ ਕਿ ਸਾਲ 2019 ਦੀ ਸ਼ੁਰੂਆਤ 'ਚ ਇਸ ਫੀਚਰ ਨੂੰ ਜਨਰਲ ਪ੍ਰੋਫਾਈਲ ਲਈ ਵੀ ਜਾਰੀ ਕਰ ਦਿੱਤਾ ਜਾਵੇਗਾ।

ਦੱਸ ਦੱਈਏ ਕਿ ਹਾਲ ਹੀ 'ਚ ਇੰਸਟਾਗ੍ਰਾਮ ਦੇ ਨਵੇਂ ਫੀਚਰ ਨੂੰ Type mode ਨਾਮ ਤੋਂ ਜਾਰੀ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰਸ ਵੀ ਵਟਸਐਪ ਯੂਜ਼ਰਸ ਦੀ ਤਰ੍ਹਾਂ ਸਟੋਰੀਜ਼ 'ਚ ਟੈਕਸਟ ਟਾਈਪ ਕਰ ਸਕੋਗੇ। ਇੰਸਟਾਗ੍ਰਾਮ ਵਾਲੇ ਫੀਚਰ ਦੀ ਖਾਸ ਗੱਲ ਇਹ ਹੈ ਕਿ ਟਾਈਪ ਨਾਲ ਤੁਸੀਂ ਫੋਟੋ ਵੀ ਯੂਜ਼ ਕਰ ਸਕੋਗੇ। ਇਹ ਫੀਚਰ ਐਂਡ੍ਰਾਇਡ ਅਤੇ ਆਈ. ਓ. ਐੱਸ. ਦੋਵੇਂ ਯੂਜ਼ਰਸ ਲਈ ਉਪਲੱਬਧ ਹੈ।