ਭਾਰਤ ‘ਚ ਲਾਂਚ ਹੋਇਆ Verna 1.4litre ਪੈਟਰੋਲ ਵੇਰੀਐਂਟ

ਭਾਰਤ ‘ਚ ਲਾਂਚ ਹੋਇਆ Verna 1.4litre ਪੈਟਰੋਲ ਵੇਰੀਐਂਟ

ਹੁੰਡਈ ਨੇ ਭਾਰਤ 'ਚ ਆਪਣੀ ਨਵੀਂ ਜਨਰੇਸ਼ਨ ਵਰਨਾ ਦਾ 1.4-ਲਿਟਰ ਪੈਟਰੋਲ ਇੰਜਣ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਨੂੰ ਦੋ ਵੇਰੀਐਂਟਸ - ਈ ਅਤੇ ਈ. ਐਕਸ 'ਚ ਪੇਸ਼ ਕੀਤਾ ਹੈ। ਦਸ ਦਈਏ ਕਿ ਹੁੰਡਈ ਨੇ ਵਰਨਾ 1.4-ਲਿਟਰ ਈ ਵੇਰੀਐਂਟ ਦੀ ਸ਼ੁਰੂਆਤੀ ਐਕਸਸ਼ੋਰੂਮ ਕੀਮਤ 7.79 ਲੱਖ ਰੁਪਏ ਰੱਖੀ ਹੈ, ਉਥੇ ਹੀ ਇਸ ਦੇ ਈ-ਐਕਸ ਵੇਰੀਐਂਟ ਦੀ ਕੀਮਤ 9.09 ਲੱਖ ਰੁਪਏ ਹੈ।ਹੁੰਡਈ ਨੇ ਨਵੀਂ ਸੇਡਾਨ ਵਰਨਾ 1.4 'ਚ ਕੱਪਾ ਡਿਊਲ VTVT ਇੰਜਣ ਲਗਾਇਆ ਹੈ। ਇਹ ਇੰਜਣ 99 bhp ਪਾਵਰ ਅਤੇ 132 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਹੁੰਡਈ ਦੇ ਕੁਝ ਲੋਕਾਂ ਨੇ ਦੱਸਿਆ ਕਿ ਵਰਨਾ ਦਾ ਨਵਾਂ ਮਾਡਲ ਹੋਰ ਵੀ ਜ਼ਿਆਦਾ ਫਿਊਲ ਐਫੀਸ਼ਿਐਂਟ ਹੋ ਗਿਆ ਹੈ ਅਤੇ ਕੰਪਨੀ ਨੇ ਇਸ ਕਾਰ ਦਾ ਮਾਇਲੇਜ 19.1 kmpl ਕਲੇਮ ਕੀਤਾ ਹੈ। ਦੱਸ ਦਈਏ ਕਿ ਇਹ ਸੰਖਿਆ ਪਿਛਲੇ ਮਾਡਲ ਤੋਂ 8 ਫ਼ੀਸਦੀ ਜ਼ਿਆਦਾ ਹੈ। ਹੁੰਡਈ ਨੇ 1.4-ਲਿਟਰ ਵਰਨਾ ਦੇ ਇੰਜਣ ਨੂੰ 6-ਸਪੀਡ ਮੈਨੂਅਲ ਟਰਾਂਸਮਿਸ਼ਨ ਤੋਂ ਲੈਸ ਕੀਤਾ ਹੈ।