Vodafone ਨੇ ਆਪਣੇ ਰੈੱਡ ਯੂਜ਼ਰਸ ਲਈ ਪੇਸ਼ ਕੀਤਾ ਧਮਾਕੇਦਾਰ ਆਫਰ

Vodafone ਨੇ ਆਪਣੇ ਰੈੱਡ ਯੂਜ਼ਰਸ ਲਈ ਪੇਸ਼ ਕੀਤਾ ਧਮਾਕੇਦਾਰ ਆਫਰ

ਜਲੰਧਰ- ਤਿਉਹਾਰੀ ਸੀਜ਼ਨ ਦੌਰਾਨ ਟੀਲਾਕਮ ਕੰਪਨੀ ਵੋਡਾਫੋਨ ਨੇ ਆਪਣੇ ਪੋਸਟਪੇਡ ਗਾਹਕਾਂ ਲਈ 60ਜੀ.ਬੀ. ਮੁਫਤ ਡਾਟਾ ਵੈਲਕਮ ਗਿਫਟ ਆਫਰ ਪੇਸ਼ ਕੀਤਾ ਹੈ। ਇਹ ਆਫਰ ਸਾਰੇ ਵੋਡਾਫੋਨ ਰੈੱਡ ਯੂਜ਼ਰਸ ਲਈ ਉਪਲੱਬਧ ਹੋਵੇਗਾ। 499 ਰੁਪਏ ਦੇ ਇਸ ਪਲਾਨ 'ਚ ਯੂਜ਼ਰਸ ਨੂੰ ਹਰ ਮਹੀਨੇ ਮਫਤ ਡਾਟਾ ਤੋਂ ਇਲਾਵਾ ਅਲੱਗ ਤੋਂ 5ਜੀ.ਬੀ. ਡਾਟਾ ਵੀ ਮਿਲੇਗਾ। ਆਫਰ 'ਚ ਹਰ ਮਹੀਨੇ 10ਜੀ.ਬੀ. ਡਾਟਾ ਲਗਾਤਾਰ 6 ਮਹੀਨਿਆਂ ਤੱਕ ਦਿੱਤਾ ਜਾਵੇਗਾ। ਇਸ ਤਰ੍ਹਾਂ 6 ਮਹੀਨਿਆਂ ਤੱਕ ਤੁਸੀਂ 60ਜੀ.ਬੀ. ਮੁਫਤ ਡਾਟਾ ਪਾਓਗੇ। ਇਸ ਤੋਂ ਇਲਾਵਾ ਵੋਡਾਫੋਨ ਆਪਣੇ ਕੁਝ ਪਲਾਨ 'ਤੇ ਨੈੱਟਫਲਿਕਸ ਦਾ ਸਬਸਕ੍ਰਿਪਸ਼ਨ ਮੁਫਤ ਦੇ ਰਹੀ ਹੈ।

- ਯੂਜ਼ਰਸ ਨੂੰ 1299 ਅਤੇ 1699 ਰੁਪਏ ਦੇ ਪਲਾਨ 'ਚ ਦੋ ਮਹੀਨੇ ਦਾ ਨੈੱਟਫਲਿਕਸ ਦਾ ਸਬਸਕ੍ਰਿਪਸ਼ਨ ਮਿਲੇਗਾ।

- 1,999 ਰੁਪਏ ਦੇ ਪਲਾਨ 'ਚ ਯੂਜ਼ਰਸ ਨੂੰ 3 ਮਹੀਨਿਆਂ ਅਤੇ 2,999 ਰੁਪਏ ਦੇ ਪਲਾਨ 'ਚ 12 ਮਹੀਨਿਆਂ ਲਈ ਨੈੱਟਫਲਿਕਸ ਦੀ ਸਬਸਕ੍ਰਿਪਸ਼ਨ ਮਿਲੇਗੀ।

ਦੱਸ ਦਈਏ ਕਿ ਹਾਲ ਹੀ 'ਚ ਏਅਰਟੈੱਲ ਨੇ ਵੀ ਆਪਣੇ ਪੋਸਟਪੇਡ ਗਾਹਕਾਂ ਲਈ 60ਜੀ.ਬੀ. ਮੁਫਤ ਡਾਟਾ ਦਾ ਐਲਾਨ ਕੀਤਾ ਹੈ। ਜਿਸ ਤਹਿਤ ਕੰਪਨੀ ਪੋਸਟਪੇਡ ਗਾਹਕਾਂ ਨੂੰ 60ਜੀ.ਬੀ. ਡਾਟਾ 6 ਮਹੀਨਿਆਂ ਲਈ ਮੁਫਤ ਦੇ ਰਹੀ ਹੈ।