Whatsapp ਨੇ ਪੇਸ਼ ਕੀਤਾ ਨਵਾਂ ਫੀਚਰ, ਵੀਡੀਓ ਕਾਲ ਕਰਨੀ ਹੋਈ ਹੋਰ ਵੀ ਆਸਾਨ

Whatsapp ਨੇ ਪੇਸ਼ ਕੀਤਾ ਨਵਾਂ ਫੀਚਰ, ਵੀਡੀਓ ਕਾਲ ਕਰਨੀ ਹੋਈ ਹੋਰ ਵੀ ਆਸਾਨ

ਜਲੰਧਰ- ਵਟਸਐਪ ਨਵੇਂ ਸਾਲ ਦੀ ਸ਼ੁਰੂਆਤ 'ਚ ਆਪਣੇ ਯੂਜ਼ਰਸ ਲਈ ਇਕ ਨਵਾਂ ਫੀਚਰ ਲੈ ਕੇ ਆਇਆ ਹੈ। ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਨਵੀਂ ਅਪਡੇਟ 'ਚ ਯੂਜ਼ਰਸ ਵੌਇਸ ਕਾਲ ਦੇ ਦੌਰਾਨ ਹੀ ਇਸ ਨੂੰ ਵੀਡੀਓ ਕਾਲ 'ਚ ਬਦਲ ਸਕਣਗੇ। ਵਟਸਐਪ ਨੇ ਇਕ ਬੀਟਾ ਅਪਡੇਟ ਜਾਰੀ ਕੀਤਾ ਹੈ, ਜਿਸ 'ਚ ਨਵਾਂ ਵੀਡੀਓ ਕਾਲ ਸਵਿਚ ਬਟਨ ਪੇਸ਼ ਕੀਤਾ ਗਿਆ ਹੈ। ਇਸ ਬਟਨ ਦਾ ਇਸਤੇਮਾਲ ਤੁਸੀਂ ਉਸ ਸਮੇਂ ਕਰ ਸਕਦੇ ਹੋ, ਜਦ ਤੁਸੀਂ ਵਟਸਐਪ 'ਤੇ ਵੌਇਸ ਕਾਲ ਕਰ ਰਹੇ ਹੋ ਅਤੇ ਇਸ ਬਟਨ 'ਤੇ ਟੈਪ ਕਰਨ ਨਾਲ ਤੁਸੀਂ ਜਿਸ ਵਿਅਕਤੀ ਦੇ ਨਾਲ ਵੌਇਸ ਕਾਲ 'ਤੇ ਗਲ ਕਰ ਰਹੇ ਹਨ, ਉਸ ਨੂੰ ਆਟੋਮੈਟਿਕਲੀ ਇਕ ਰਿਕਵੈਸਟ ਸੈਂਡ ਹੋਵੇਗਾ, ਜਿਸ 'ਚ ਪੁੱਛਿਆ ਜਾਵੇਗਾ ਕਿ ਕੀ ਉਹ ਵੌਇਸ ਤੋਂ ਵੀਡੀਓ ਕਾਲ 'ਤੇ ਸਵਿਚ ਕਰਨਾ ਚਾਹੁੰਦੇ ਹੋ।

ਇਸ ਤੋਂ ਪਹਿਲਾਂ ਯੂਜ਼ਰਸ ਨੂੰ ਵੌਇਸ ਕਾਲ ਤੋਂ ਵੀਡੀਓ ਕਾਲ 'ਤੇ ਸਵਿਚ ਕਰਨ ਲਈ ਕਾਲ ਨੂੰ ਕਟ ਕਰਨੀ ਪੈਂਦੀ ਸੀ। WEBetainfo ਦੀ ਰਿਪੋਰਟ ਮੁਤਾਬਕ, ਫਿਲਹਾਲ ਇਹ ਫੀਚਰ ਐਂਡ੍ਰਾਇਡ 6.0 ਅਤੇ ਇਸ ਦੇ 'ਤੇ ਦੇ ਵਰਜ਼ਨ 'ਤੇ ਕੰਮ ਕਰਦਾ ਹੈ। ਵਟਸਐਪ ਨੇ ਆਪਣੇ ਪਿਛਲੇ ਬੀਟਾ ਵਰਜ਼ਨ 'ਚ ਫੇਸਬੁਕ ਸਟਿਕਰ, GIF ਬਟਨ ਲਈ ਇਕ ਨਵਾਂ ਲੇਆਉਟ ਅਤੇ ਗਰੁਪ ਮੈਨੇਜ ਕਰਨ ਜਿਵੇਂ ਫੀਚਰਸ ਪੇਸ਼ ਕੀਤੇ ਸਨ।