Xiaomi ਦੇ ਇਸ ਨਵੇਂ ਸਮਾਰਟਫੋਨ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ

Xiaomi ਦੇ ਇਸ ਨਵੇਂ ਸਮਾਰਟਫੋਨ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ

ਚੀਨ ਦੀ ਕੰਪਨੀ ਸ਼ਿਓਮੀ ਨੇ ਇਸ ਨਵੇਂ ਸਾਲ 'ਚ ਫਿਲਹਾਲ ਹੁਣ ਤੱਕ ਕੋਈ ਨਵਾਂ ਪ੍ਰੋਡਕਟ ਲਾਂਚ ਨਹੀਂ ਕੀਤਾ ਹੈ, ਪਰ ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਇਸ ਸਾਲ ਦਾ ਪਹਿਲਾਂ ਅਤੇ ਨਵਾਂ ਪ੍ਰੋਡਕਟ 14 ਫਰਵਰੀ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਦੇ ਲਈ ਮੀਡੀਆ ਇਨਵਾਈਟ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਅਨੁਸਾਰ ਇਹ ਲਾਂਚ ਈਵੈਂਟ 14 ਫਰਵਰੀ ਬੁੱਧਵਾਰ ਨੂੰ ਨਵੀਂ ਦਿੱਲੀ 'ਚ ਸਵੇਰੇ 11.30 ਵਜੇ ਆਯੋਜਿਤ ਕੀਤਾ ਜਾਵੇਗਾ। ਫਿਲਹਾਲ ਸ਼ਿਓਮੀ ਨੇ ਇਸ ਗੱਲ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਹ ਇਸ ਈਵੈਂਟ 'ਚ ਆਪਣੇ ਕਿਸ ਡਿਵਾਈਸ ਨੂੰ ਲਾਂਚ ਕਰਨ ਵਾਲੀ ਹੈ, ਪਰ ਇਨਵਾਈਟ ਤੋਂ ਇਹ ਸੰਭਾਵਨਾ ਹੈ ਕਿ ਇਹ ਕੰਪਨੀ ਸ਼ਿਓਮੀ ਰੈੱਡਮੀ 5 ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ, ਪਰ ਇਸ ਇਨਵਾਈਟ 'ਤੇ ਇਕ ਵੱਡਾ ਅੰਕ 5 ਦਿੱਤਾ ਗਿਆ ਹੈ, ਜੋ ਕਿ ਰੈੱਡਮੀ 5 ਦੇ ਲਾਂਚ ਵੱਲ ਇਸ਼ਾਰਾ ਕਰਦਾ ਹੈ।