ਲਾਂਚ ਹੋਇਆ Yamaha FZ-S ਦਾ FI ਵਰਜ਼ਨ

ਲਾਂਚ ਹੋਇਆ Yamaha FZ-S ਦਾ FI ਵਰਜ਼ਨ

ਜਾਪਾਨੀ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਨੇ ਭਾਰਤ 'ਚ ਨਵੀਂ ਪੇਂਟ ਸਕੀਮ ਦੇ ਨਾਲ FZ-S ਦਾ ਫਿਊਲ ਇੰਜੈਕਟੇਡ ਮਾਡਲ ਲਾਂਚ ਕਰ ਦਿੱਤਾ ਹੈ। ਇਸ ਨਵੇਂ ਮਾਡਲ 'ਚ ਕੰਪਨੀ ਨੇ ਬਾਡੀ ਗਰਾਫਿਕਸ ਨੂੰ ਅਪਡੇਟ ਕੀਤਾ ਹੈ ਅਤੇ ਇਸ ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ 86,042 ਰੱਖੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਈਕ ਦਾ ਮੁਕਾਬਲਾ ਸੁਜ਼ੂਕੀ ਜਿਕਸਰ, ਬਜਾਜ ਪਲਸਰ ਐਨ. ਐੱਸ 160 ਅਤੇ ਹੌਂਡਾ ਸੀ. ਬੀ. ਹੋਰਨੇਟ 160 ਆਰ ਨਾਲ ਹੋਵੇਗਾ।2018 Yamaha FZ - S 'ਚ ਹੁਣ 220 ਐੱਮ. ਐੱਮ ਦੀ ਹਾਇਡ੍ਰੋਲਿਕ ਸਿੰਗਲ ਰਿਅਰ ਡਿਸਕ ਬ੍ਰੇਕਸ ਦਿੱਤੀ ਗਈਆਂ ਹਨ। ਉਥੇ ਹੀ ਮੋਟਰਸਾਇਕਲ 'ਚ ਸਪਾਰਟੀ ਅਲੌਏ ਵ੍ਹੀਲ ਡਿਜ਼ਾਇਨ ਦਿੱਤਾ ਗਿਆ ਹੈ। 2018 Yamaha FZ-S 'ਚ 149 ਸੀ. ਸੀ. ਦਾ ਏਅਰ ਕੂਲਡ, ਫਿਊਲ ਇੰਜੈਕਟਡ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ 8000 ਆਰ. ਪੀ. ਐੱਮ 'ਤੇ 13 ਬੀ. ਐੱਚ. ਪੀ. ਦੀ ਪਾਵਰ ਅਤੇ 6000 ਆਰ. ਪੀ. ਐੱਮ 'ਤੇ 12.8 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।