ਸਲਮਾਨ ਮੁੜ ਫਸੇ ਕਾਨੂੰਨ ਦੇ  ਸ਼ਿਕੰਜੇ ‘ਚ, 10 ਜਨਵਰੀ ਨੂੰ ਰਿਹਾਈ ਵਿਰੁੱਧ ਹੋਵੇਗੀ ਸੁਣਵਾਈ

  ਸਲਮਾਨ ਮੁੜ ਫਸੇ ਕਾਨੂੰਨ ਦੇ  ਸ਼ਿਕੰਜੇ ‘ਚ, 10 ਜਨਵਰੀ ਨੂੰ ਰਿਹਾਈ ਵਿਰੁੱਧ ਹੋਵੇਗੀ ਸੁਣਵਾਈ

ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕਾਲਾ ਹਿਰਨ ਕੇਸ ਦੇ ਮਾਮਲੇ 'ਚ ਭਾਵੇਂ ਜੋਧਪੁਰ ਕੋਰਟ ਨੇ ਬਰੀ ਕਰ ਦਿੱਤਾ ਸੀ ਪਰ ਹੁਣ ਇਸ ਕੇਸ ਨੂੰ ਲੈ ਕੇ ਇਕ ਨਵੀਂ ਗੱਲ ਸਾਹਮਣੇ ਆਈ ਹੈ। ਜੋਧਪੁਰ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਸ ਕੇਸ ਦੀ ਸੁਣਵਾਈ ਦੌਰਾਨ ਸਲਮਾਨ ਨੇ ਆਪਣੇ ਬੰਦੂਕ ਤੇ ਹਥਿਆਰਾਂ ਬਾਰੇ ਕੋਰਟ 'ਚ ਗਲਤ ਜਾਣਕਾਰੀ ਦੇ ਕੇ ਕੋਰਟ ਨੂੰ ਗੁੰਮਰਾਹ ਕੀਤਾ ਹੈ। ਸਟੇਟ ਕਾਊਂਸਲ ਮਹਿਪਾਲ ਬਿਸ਼ਨੋਈ ਨੇ ਕਿਹਾ, ''ਕੇਸ ਦੀ ਸੁਣਵਾਈ ਦੌਰਾਨ ਸਲਮਾਨ ਨੇ ਇਕ ਐਫੀਡੇਵਿਟ ਜਮਾ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਦਾ ਆਰਮਸ ਲਾਇਸੈਂਸ ਕਿਤੇ ਗੁਆਚ ਗਿਆ ਹੈ ਪਰ ਉਸੇ ਸਮੇਂ ਇਹ ਲਾਇਸੈਂਸ ਮੁੰਬਈ ਪੁਲਸ ਕਮਿਸ਼ਨਰ ਆਫਿਸ 'ਚ ਰੀਨਿਊ ਕਰਾਉਣ ਲਈ ਜਮਾ ਕੀਤਾ ਗਿਆ ਸੀ।'' ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਲਾਇਸੈਂਸ ਦੇ ਵਸੀਲੇ ਕੋਰਟ 'ਚ ਆਰਸਮ ਐਕਟ ਕੇਸ 'ਚ ਸੁਣਵਾਈ ਕੀਤੀ ਜਾਂਦੀ ਪਰ ਇਸ ਐਪਲੀਕੇਸ਼ਨ 'ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਤੇ ਇਸ ਲਈ ਸਲਮਾਨ ਤੋਂ ਐਕਸਪਾਇਰਡ ਲਾਇਸੈਂਸ ਇਸਤੇਮਾਲ ਕਰਨ ਦਾ ਦੋਸ਼ ਹਟਾ ਕੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਇਸ ਲਈ ਹੁਣ ਕੋਰਟ 'ਚ ਇਕ ਫ੍ਰੈਸ਼ ਐਪਲੀਕੇਸ਼ਨ ਜਾਰੀ ਕਰ ਕੇ ਇਸ ਕੇਸ ਨੂੰ ਇਕ ਵਾਰ ਫਿਰ ਤੋਂ ਜਾਂਚਣ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ 'ਚ ਸਲਮਾਨ ਦੇ ਪ੍ਰਤੀਨਿਧੀ ਐੱਸ. ਐੱਮ. ਸਾਰਸਵਤ ਨੇ ਕਿਹਾ ਕਿ ਇਸ 'ਚ ਕੋਰਟ ਨੂੰ ਗੁੰਮਰਾਹ ਕਰਨ ਵਰਗੀ ਕੋਈ ਗੱਲ ਨਹੀਂ ਹੈ। ਉਸ ਸਮੇਂ ਉਹ ਲਾਇਸੈਂਸ ਗੁਆਚ ਗਿਆ ਸੀ ਪਰ ਬਾਅਦ 'ਚ ਉਹ ਮਿਲ ਗਿਆ। ਇਸ ਮਾਮਲੇ 'ਚ ਉਹ ਹੁਣ ਅਗਲੀ ਸੁਣਵਾਈ ਦੌਰਾਨ ਕੋਰਟ 'ਚ ਆਪਣਾ ਜਵਾਬ ਪੇਸ਼ ਕਰਨਗੇ। ਇਸ ਮਾਮਲੇ ਦੀ ਸੁਣਵਾਈ 10 ਜਨਵਰੀ 2018 ਰੱਖੀ ਗਈ ਹੈ। ਇਸੇ ਦਿਨ ਕੋਰਟ 'ਚ ਸਟੇਟ ਗਵਰਮੈਂਟ ਵਲੋਂ ਸਲਮਾਨ ਦੀ ਰਿਹਾਈ ਵਿਰੁੱਧ ਦਿੱਤੀ ਗਈ ਐਪਲੀਕੇਸ਼ਨ 'ਤੇ ਵੀ ਚਰਚਾ ਕੀਤੀ ਜਾਵੇਗੀ।