22 ਭਾਰਤੀ ਮਲਾਹ ਹੋਏ ਲਾਪਤਾ, ਸ਼ੱਕ ਸਮੁੰਦਰੀ ਡਾਕੂਆਂ ‘ਤੇ

22 ਭਾਰਤੀ ਮਲਾਹ ਹੋਏ ਲਾਪਤਾ, ਸ਼ੱਕ ਸਮੁੰਦਰੀ ਡਾਕੂਆਂ ‘ਤੇ

ਨਵੀਂ ਦਿੱਲੀ — ਪਿਛਲੇ 3 ਦਿਨਾਂ ਤੋਂ ਇਕ ਤੇਲ ਟੈਂਕਰ ਦੇ ਨਾਲ 22 ਭਾਰਤੀ ਮਲਾਹ ਪੱਛਮੀ ਅਫਰੀਕੀ ਦੇਸ਼ ਦੇ ਬੇਨਿਨ ਤੱਟ ਤੋਂ ਲਾਪਤਾ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ 13,500 ਟਨ ਗੈਸੋਲਿਨ ਲਿਜਾ ਰਹੇ ਐੱਮ. ਟੀ. ਮਰੀਨ ਐਕਸਪ੍ਰੈਸ ਨੂੰ ਪਾਈਰੇਟਸ (ਸਮੁੰਦਰੀ ਡਾਕੂ) ਨੇ ਹਾਈਜੈੱਕ ਕਰ ਲਿਆ ਹੋਵੇ। ਇਕ ਮਲਾਹ ਦੇ ਰਿਸ਼ਤੇਦਾਰ ਜਿਹੜੇ ਕਿ ਉੱਤਰੀ ਕੇਰਲ ਦੇ ਕਸਾਰਗੋਡੇ ਦੇ ਰਹਿਣ ਵਾਲੇ ਹਨ, ਉਨ੍ਹਾਂ ਦੱਸਿਆ ਕਿ ਲਾਪਤਾ ਹੋਏ ਜਹਾਜ਼ ਦੇ ਮਲਾਹ ਮੁੰਬਈ ਏਂਗਲੋ ਈਸਟਰਨ ਸ਼ਿਪ ਮੈਨੇਜਮੈਂਟ ਨੇ ਦੱਸਿਆ ਕਿ 31 ਜਨਵਰੀ ਨੂੰ ਜਹਾਜ਼ ਦੇ ਨਾਲ ਉਨ੍ਹਾਂ ਦੇ ਸੰਪਰਕ ਟੁੱਟ ਗਿਆ ਸੀ।

ਸ਼ਿੰਪਿੰਗ ਮੰਤਰਾਲੇ ਨੇ ਬਾਅਦ 'ਚ ਕਿਹਾ ਕਿ ਉਹ ਨਾਈਜ਼ੀਰੀਆ ਅਤੇ ਦੂਜੇ ਅਫਰੀਕੀ ਦੇਸ਼ਾਂ 'ਚ ਆਪਣੇ ਸਹਿਯੋਗੀਆਂ ਦੇ ਨਾਲ ਸੰਪਰਕਾਂ 'ਚ ਹੈ ਜਿਸ ਦੀ ਮਦਦ ਤੋਂ ਜਹਾਜ਼ ਦਾ ਪਤਾ ਲਾਇਆ ਜਾ ਰਿਹਾ ਹੈ। ਪਿਛਲੇ ਇਕ ਮਹੀਨੇ 'ਚ ਇਹ ਦੂਜਾ ਜਹਾਜ਼ ਹੈ ਜਿਹੜਾ ਲਾਪਤਾ ਹੋਇਆ ਹੈ। ਜਨਵਰੀ 'ਚ ਐੱਮ. ਟੀ. ਬੈਰੇਟ ਨਾਂ ਦਾ ਜਹਾਜ਼ ਬੇਨਿਨ ਦੇ ਤੱਟ ਤੋਂ ਲਾਪਤਾ ਹੋ ਗਿਆ ਸੀ ਅਤੇ 6 ਦਿਨਾਂ ਬਾਅਦ ਕ੍ਰਿਊ ਮੈਂਬਰ ਜਿਨ੍ਹਾਂ 'ਚ ਜ਼ਿਆਦਾਤਰ ਭਾਰਤੀ ਸਨ ਉਨ੍ਹਾਂ ਨੂੰ ਫਿਰੌਤੀ ਦੇ ਕੇ ਰਿਹਾਅ ਕਰਾਇਆ ਗਿਆ ਸੀ। ਲਾਪਤਾ ਹੋਏ ਮਲਾਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਸਾਨੂੰ ਕੁਝ ਬੁਰਾ ਹੋਣ ਦਾ ਡਰ ਲੱਗ ਰਿਹਾ ਹੈ। ਅਸੀਂ ਐੱਮ. ਈ. ਏ. ਦੇ ਸੰਪਰਕ 'ਚ ਵੀ ਹਾਂ।

ਏਂਗਲੋ ਈਰਸਟਰਨ ਸ਼ਿਪ ਮੈਨੇਜਮੈਂਟ ਨੇ ਟਵੀਟ ਕਰ ਕਿਹਾ ਕਿ ਕ੍ਰਿਊ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ। ਕੰਪਨੀ ਨੇ ਟਵੀਟ ਕਰ ਕਿਹਾ, ਅਸੀਂ ਦੁਖ ਹੈ ਕਿ. ਏ. ਈ. ਵੱਲੋਂ ਮੈਨੇਜ ਕੀਤੇ ਜਾਣ ਵਾਲੇ ਜਹਾਜ਼ ਐੱਮ. ਟੀ. ਮਰੀਨ ਐਕਸਪ੍ਰੈਸ ਦੇ ਨਾਲ ਸਾਡਾ ਕੋਨੋਓ, ਬੇਨਿਨ 'ਚ ਸੰਪਰਕ ਟੁੱਟ ਗਿਆ। ਉਨ੍ਹਾਂ ਦੇ ਨਾਲ ਆਖਰੀ ਵਾਰ ਸੰਪਰਕ 1 ਫਰਵਰੀ ਨੂੰ 3:30 ਵਜੇ 'ਤੇ ਹੋਇਆ ਸੀ। ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।