ਮਲੇਸ਼ੀਆ ਦੇ ਇਕ ਸਕੂਲ ‘ਚ ਲੱਗੀ ਭਿਆਨਕ ਅੱਗ, 25 ਮਰੇ

 ਮਲੇਸ਼ੀਆ ਦੇ ਇਕ ਸਕੂਲ ‘ਚ ਲੱਗੀ ਭਿਆਨਕ ਅੱਗ, 25 ਮਰੇ

ਕੁਆਲਾਲੰਪੁਰ— ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਇਕ ਧਾਰਮਿਕ ਸਕੂਲ 'ਚ ਵੀਰਵਾਰ ਤੜਕੇ ਅੱਗ ਲੱਗਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਹਨ।

ਫਾਇਰ ਫਾਈਟਰਜ਼ ਮੁਤਾਬਕ ਦਾਰੂਲ ਕੁਰਾਨ ਇੱਤਿਫਾਕੀਆ 'ਚ ਅੱਜ ਸਵੇਰੇ ਪੰਜ ਵੱਜ ਕੇ 40 ਮਿੰਟ 'ਤੇ ਅੱਗ ਲੱਗ ਗਈ, ਜਿਸ ਕਾਰਣ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਨੇੜਲੇ ਹਸਪਤਾਲਾਂ 'ਚ ਲੈ ਜਾਇਆ ਗਿਆ ਹੈ।

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਅਤੇ ਬਚਾਅ ਕਾਰਜ ਚੱਲ ਰਹੇ ਹਨ।ਜਾਣਕਾਰੀ ਮੁਤਾਬਕ ਫਾਇਰ ਫਾਈਟਰਜ਼ ਨੇ ਇਕ ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ ਸੀ ਪਰ ਇਸ ਤੋਂ ਪਹਿਲਾਂ ਹੀ ਤਬਾਹੀ ਮਚ ਚੁੱਕੀ ਸੀ। ਪਿਛਲੇ 20 ਸਾਲਾਂ 'ਚ ਪਹਿਲੀ ਵਾਰ ਅਜਿਹੀ ਘਟਨਾ ਦੇਖਣ ਨੂੰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀਆਂ ਤੋਂ ਇਲਾਵਾ ਦੋ ਵਾਰਡਨਜ਼ ਦੀ ਵੀ ਮੌਤ ਹੋਈ ਹੈ। ਸਰਕਾਰ ਨੇ ਇਸ ਮੰਦਭਾਗੀ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ।