ਇਟਲੀ ‘ਚ ਧਾਰਮਿਕ ਸੀ.ਡੀ. “ਗਾਥਾ ਚਮਕੌਰ ਸਾਹਿਬ’’ ਹੋਈ ਰਿਲੀਜ਼

ਇਟਲੀ ‘ਚ ਧਾਰਮਿਕ ਸੀ.ਡੀ. “ਗਾਥਾ ਚਮਕੌਰ ਸਾਹਿਬ’’ ਹੋਈ ਰਿਲੀਜ਼

ਮਿਲਾਨ— ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ ਉੱਘੇ ਪ੍ਰਚਾਰਕ ਭਾਈ ਅਮਰ ਇਕਬਾਲ ਸਿੰਘ ਜੀ ਦੀ ਧਾਰਮਿਕ ਸੀ. ਡੀ. “ਗਾਥਾ ਚਮਕੌਰ ਸਾਹਿਬ'' ਰਿਲੀਜ਼ ਕੀਤੀ ਗਈ। ਸ:ਸੁਖਦੇਵ ਸਿੰਘ ਜੀ ਵੱਲੋਂ ਸਪਾਂਸਰ ਇਸ ਸੀ. ਡੀ. ਵਿਚ ਭਾਈ ਅਮਰ ਇਕਬਾਲ ਸਿੰਘ ਜੀ ਵੱਲੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਛੱਡਣ ਤੇ ਵੱਡੇ ਸਾਹਿਬਜ਼ਾਦਿਆਂ ਵੱਲੋਂ ਚਮਕੌਰ ਦੀ ਜੰਗ ਵੇਲੇ ਬਹਾਦਰੀ ਦਿਖਾ ਕੇ ਪਾਈ ਗਈ ਸ਼ਹਾਦਤ ਦੇ ਪ੍ਰਸੰਗ ਨੂੰ ਬਿਆਨ ਕੀਤਾ ਗਿਆ ਹੈ।

ਸੀ. ਡੀ. ਰਿਲੀਜ਼ ਕਰਨ ਸਮੇਂ ਕਿਆਂਪੋ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਮਿਆਣੀ, ਮੀਤ ਪ੍ਰਧਾਨ ਭਾਈ ਪ੍ਰੇਮ ਸਿੰਘ, ਸੈਕਟਰੀ ਭਾਈ ਬਲਜੀਤ ਸਿੰਘ, ਮੀਤ ਸੈਕਟਰੀ ਭਾਈ ਰਵਿੰਦਰ ਸਿੰਘ, ਖਜਾਨਚੀ ਭਾਈ ਮਨਜੀਤ ਸਿੰਘ, ਵਾਇਸ ਖਜਾਨਚੀ ਭਾਈ ਦਲਜੀਤ ਸਿੰਘ, ਭਾਈ ਸਤਬੀਰ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਬਲਬੀਰ ਸਿੰਘ, ਭਾਈ ਮਹਿੰਦਰ ਸਿੰਘ,ਭਾਈ ਪਰਮਜੀਤ ਸਿੰਘ ਲਵਲੀ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।