ਮੈਕਸੀਕੋ ‘ਚ ਆਇਆ ਭੂਚਾਲ, ਸੁਨਾਮੀ ਦਾ ਅਲਰਟ ਜਾਰੀ ਮੈਕਸੀਕੋ ‘ਚ ਆਇਆ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

 ਮੈਕਸੀਕੋ ‘ਚ ਆਇਆ ਭੂਚਾਲ, ਸੁਨਾਮੀ ਦਾ ਅਲਰਟ ਜਾਰੀ ਮੈਕਸੀਕੋ ‘ਚ ਆਇਆ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

ਮੈਕਸੀਕੋ— ਅਮਰੀਕੀ ਰਾਜ ਮੈਕਸੀਕੋ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਇਸਦੀ ਤੀਬਰਤਾ 8.1 ਮਾਪੀ ਗਈ ਹੈ। ਭੁਚਾਲ ਦੇ ਚਲਦੇ ਰਾਜ ਦੇ ਤੱਟਵਰਤੀਏ ਇਲਾਕਿਆਂ ਵਿਚ ਸੁਨਾਮੀ ਅਲਰਟ ਜਾਰੀ ਕੀਤਾ ਗਿਆ ਹੈ। ਆਨਲਾਈਨ ਮੀਡੀਆ ਰਿਪੋਰਟਾਂ ਮੁਤਾਬਕ ਭੁਚਾਲ ਦੀ ਤੀਬਰਤਾ 8.0 ਮਾਪੀ ਗਈ ਹੈ।

ਮੈਕਸੀਕੋ ਦੇ ਸ਼ਹਿਰ ਪਿਜਿਜੀਯਾਪਨ 'ਚ ਇਹ ਭੂਚਾਲ ਆਇਆ ਹੈ, ਜਿੱਥੇ ਲੋਕਾਂ ਨੂੰ ਸੜਕਾਂ 'ਤੇ ਭੱਜਦੇ ਹੋਇਆ ਦੇਖਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪਿਜੀਜਿਆਪਨ ਤੋਂ 123 ਕਿਲੋਮੀਟਰ ਦੂਰੀ 'ਤੇ ਭੂਚਾਲ ਦਾ ਕੇਂਦਰ ਹੈ, ਜੋ ਜ਼ਮੀਨ 'ਚ ਕਰੀਬ 33 ਕਿਲੋਮੀਟਰ ਦੀ ਦੂਰੀ 'ਚ ਹੈ। ਸੂਨਾਮੀ ਦੇ ਚਿਤਾਵਨੀ ਕੇਂਦਰ ਨੇ ਜਾਣਕਾਰੀ ਦਿੱਤੀ ਹੈ ਕਿ ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਹੈ ਕਿ ਇਸ ਤੋਂ ਸੂਨਾਮੀ ਵੀ ਆ ਸਕਦੀ ਹੈ।