ਆਸਟ੍ਰੇਲੀਆਈ ‘ਪੰਜਾਬ’ ਬਾਰੇ ਇਤਿਹਾਸਕਾਰਾਂ ਵੱਲੋਂ ਅਹਿਮ ਖੁਲਾਸੇ

ਆਸਟ੍ਰੇਲੀਆਈ ‘ਪੰਜਾਬ’ ਬਾਰੇ ਇਤਿਹਾਸਕਾਰਾਂ ਵੱਲੋਂ ਅਹਿਮ ਖੁਲਾਸੇ

ਪਿਛਲੇ ਕੁੱਝ ਦਿਨਾਂ ਤੋਂ ਪੰਜਾਬੀ ਭਾਈਚਾਰੇ ਵਿਚ ਰੇਡੀਓ, ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ਤੇ ਆਸਟ੍ਰੇਲੀਆ ਵਿਚ ਪੰਜ ਦਰਿਆਵਾਂ ਦੀ ਧਰਤੀ 'ਪੰਜਾਬ' ਲੱਭ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਪਰ ਇਸ 'ਪੰਜਾਬ' ਬਾਰੇ ਆਸਟ੍ਰੇਲੀਆ ਦੇ ਅੰਗਰੇਜ਼ ਇਤਿਹਾਸਕਾਰ ਲਿਨ ਕੀਨਾ ਅਤੇ ਕ੍ਰਿਸ ਜਾਰਡਨ ਨੇ ਅਹਿਮ ਖੁਲਾਸੇ ਕੀਤੇ ਹਨ। ਮੈਲਬੋਰਨ ਦੇ ਰੇਡੀਓ 'ਹਾਂਜੀ' ਨਾਲ ਕੀਤੀ ਵਿਸ਼ੇਸ਼ ਇੰਟਰਵਿਊ ਦੌਰਾਨ ਲਿਨ ਅਤੇ ਕ੍ਰਿਸ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਵਿਚ ਸਿੱਖਾਂ ਦੀ ਪਹਿਲੀ ਆਮਦ, ਨੌਕਰੀ ਪੇਸ਼ਾ, ਰਹਿਣ ਸਹਿਣ ਤੇ ਉਸ ਸਮੇਂ ਦੌਰਾਨ ਆਈਆਂ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਇਕੱਠੀ ਕਰਕੇ ਕਿਤਾਬੀ ਰੂਪ ਵਿਚ ਮੁਹੱਈਆ ਕਰਵਾ ਚੁੱਕੇ ਹਨ ਤੇ ਉਹ ਸਾਲ 1985 ਤੋਂ ਸਿੱਖ ਭਾਈਚਾਰੇ ਨਾਲ ਜੁੜੇ ਅਨੇਕਾਂ ਤੱਥਾਂ, ਖੋਜ ਪੜਤਾਲਾਂ ਨੂੰ ਉਜਾਗਰ ਕਰਨ ਵਿਚ ਲਗਾਤਾਰ ਯਤਨਸ਼ੀਲ ਹਨ।