ਨੇਪਾਲ ‘ਚ ਭਿਆਨਕ ਅੱਗ, ਦਰਜਨਾਂ ਜ਼ਖਮੀ

ਨੇਪਾਲ ‘ਚ ਭਿਆਨਕ ਅੱਗ, ਦਰਜਨਾਂ ਜ਼ਖਮੀ

ਕਾਠਮੰਡੂ — ਨੇਪਾਲ 'ਚ ਇਕ ਫਾਰਮ 'ਚ ਭਾਨਕ ਅੱਗ ਲੱਗਣ ਨਾਲ ਦਰਜਨਾਂ ਲੋਕ ਜ਼ਖਮੀ ਹੋ ਗਏ ਅਤੇ 42 ਗਊਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਸ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਾਰਟ ਸਰਕਟ ਦੇ ਚੱਲਦੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ 11 ਵਜੇ ਇਹ ਅੱਗ ਲੱਗੀ। ਨੇਪਾਲ ਪੁਲਸ ਅਤੇ ਨੇਪਾਲ ਫੌਜ ਨੇ ਲੋਕਾਂ ਦੀ ਮਦਦ ਲਈ ਅਤੇ ਅੱਗ 'ਤੇ ਕਾਬੂ ਪਾਉਣ 'ਚ ਕਰੀਬ 2 ਘੰਟੇ ਦਾ ਸਮਾਂ ਲੱਗਾ।

 ਫਾਰਮ 'ਚ ਮੌਜੂਦ ਕਈ ਲੋਕ ਜ਼ਖਮੀ ਹੋ ਗਏ। ਇਹ ਕਾਠਮੰਡੂ ਤੋਂ 7 ਕਿ. ਮੀ. ਦੂਰ ਗੋਕਾਣਰੇਸ਼ਵਰ ਨਗਰ ਨਿਗਮ ਇਲਾਕੇ 'ਚ ਸਥਿਤ ਹੈ। ਉਥੇ ਮੌਜੂਦ 122 ਗਊਆਂ 'ਚੋਂ ਘੱਟ ਤੋਂ ਘੱਟ 42 ਦੀ ਮੌਤ ਹੋ ਗਈ, ਜਦਕਿ 53 ਗੰਭੀਰ ਰੂਪ ਨਾਲ ਸੱੜ ਗਈਆਂ।


Loading...