ਦੁਬਈ ‘ਚ ਰਹਿੰਦੇ ਭਾਰਤੀ ਨੇ ਜਿੱਤੀ 20 ਕਰੋੜ ਦੀ ਲਾਟਰੀ

ਦੁਬਈ ‘ਚ ਰਹਿੰਦੇ ਭਾਰਤੀ ਨੇ ਜਿੱਤੀ 20 ਕਰੋੜ ਦੀ ਲਾਟਰੀ

ਦੁਬਈ- ਕਿਸਮਤ ਕਦੋਂ ਕਿਸ 'ਤੇ ਮਿਹਰਬਾਨ ਹੋ ਜਾਵੇ ਇਹ ਕਿਸੇ ਨੂੰ ਨਹੀਂ ਪਤਾ। ਦੁਬਈ ਵਿਚ ਰਹਿਣ ਵਾਲੇ 44 ਸਾਲਾ ਹਰੀਕਿਸ਼ਨ ਵੀ ਨਾਇਰ ਰਾਤੋ-ਰਾਤ ਕਰੋੜਪਤੀ ਬਣ ਗਏ ਹਨ। ਉਨ੍ਹਾਂ ਨੇ ਯੂ. ਏ. ਈ. ਵਿਚ ਜੈਕਪੌਟ ਦੀ ਹੁਣ ਤੱਕ ਦੀ ਸਭ ਤੋਂ ਰਾਸ਼ੀ ਜਿੱਤੀ ਹੈ। ਹਰੀਕਿਸ਼ਨ ਦੀ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਟਰੀ ਲੱਗੀ ਹੈ। ਕੇਰਲ ਦੇ ਰਹਿਣ ਵਾਲੇ ਹਰੀਕਿਸ਼ਨ ਨਾਇਰ ਦੁਬਈ ਦੀ ਇਕ ਕੰਪਨੀ ਵਿਚ ਬਿਜਨੈਸ ਡਿਵੈਲਪਮੈਂਟ ਮੈਨੇਜਰ ਹਨ ਅਤੇ ਸਾਲ 2002 ਤੋਂ ਆਪਣੇ ਪਰਿਵਾਰ ਨਾਲ ਯੂ. ਏ. ਈ. ਵਿਚ ਰਹਿ ਰਹੇ ਹਨ। ਲਾਟਰੀ ਜਿੱਤਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰੀਕਿਸ਼ਨ ਨੇ ਕਿਹਾ,''ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇਹ ਰਾਸ਼ੀ ਜਿੱਤੀ ਹੈ। ਕੀ ਅਸਲ ਵਿਚ ਮੈਂ ਇਹ ਰਾਸ਼ੀ ਜਿੱਤੀ ਹੈ? ਮੈਂ ਪਹਿਲਾਂ ਵੀ ਦੋ ਵਾਰੀ ਟਿਕਟਾਂ ਖਰੀਦੀਆਂ ਸਨ ਪਰ ਕਦੇ ਨਹੀਂ ਜਿੱਤਿਆ ਸੀ। ਮੇਰਾ ਹਮੇਸ਼ਾ ਤੋਂ ਪਰਿਵਾਰ ਨਾਲ ਵਰਲਡ ਟੂਰ 'ਤੇ ਜਾਣ ਦਾ ਸੁਪਨਾ ਰਿਹਾ ਹੈ। ਹੁਣ ਇਹ ਰਾਸ਼ੀ ਜਿੱਤ ਕੇ ਲੱਗਦਾ ਹੈ ਕਿ ਮੇਰੇ ਇਸ ਸੁਪਨੇ ਦੇ ਸੱਚ ਹੋਣ ਦਾ ਸਮਾਂ ਆ ਗਿਆ ਹੈ।''