ਤਾਇਵਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ

ਤਾਇਵਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ

ਤਾਇਪੇ— ਤਾਇਵਾਨ 'ਚ ਹਿਊਆਲਿਨ ਤੱਟ ਤੋਂ 17 ਕਿਲੋਮੀਟਰ ਉੱਤਰ-ਪੂਰਬ ਵੱਲ 6.1 ਦੀ ਤੀਬਰਤਾ ਦੇ ਭੂਚਾਲ ਦੀ ਸੂਚਨਾ ਮਿਲੀ ਹੈ। ਇਸ ਦੀ ਜਾਣਕਾਰੀ ਅਮਰੀਕੀ ਭੂ-ਗਰਗ ਸਰਵੇ ਨੇ ਦਿੱਤੀ ਹੈ।

ਭੂਚਾਲ ਦੀਆਂ ਸ਼ੁਰੂਆਤੀ ਖਬਰਾਂ 'ਚ ਸਰਕਾਰੀ ਅਧਿਕਾਰੀਆਂ ਨੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਖਬਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਇਵਾਨ ਦਾ ਹਾਈ ਸਪੀਡ ਰੇਲ ਸਿਸਟਮ ਤੇ ਲੋਕਲ ਰੇਲਵੇ ਸਿਸਟਮ ਆਮ ਵਾਂਗ ਕੰਮ ਕਰ ਰਹੇ ਹਨ। ਇਸ ਭੂਚਾਲ ਤੋਂ ਕੁਝ ਹੀ ਦੇਰ ਬਾਅਦ ਵਿਭਾਗ ਨੇ ਇਲਾਕੇ 'ਚ 5.3 ਦੀ ਤੀਬਰਤਾ ਦੇ ਭੂਚਾਲ ਦੀ ਵੀ ਜਾਣਕਾਰੀ ਦਿੱਤੀ।