ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ , ਕੋਈ ਨੁਕਸਾਨ ਨਹੀਂ

ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ , ਕੋਈ ਨੁਕਸਾਨ ਨਹੀਂ

ਟੋਕੀਓ— ਪੂਰਬੀ ਜਾਪਾਨ 'ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਮਾਪੀ ਗਈ। ਮੌਸਮ ਵਿਭਾਗ ਨੇ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 9.27 'ਤੇ ਆਏ ਭੂਚਾਲ ਦਾ ਕੇਂਦਰ ਟੋਕੀਓ ਤੋਂ ਉੱਤਰੀ ਸੈਟਾਮਾ ਸੂਬੇ 'ਚ ਸੀ। ਇਹ ਜ਼ਮੀਨ 'ਚ 50 ਕਿਲੋਮੀਟਰ ਹੇਠਾਂ ਸੀ।

ਹੁਣ ਤਕ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਹੋਈ ਅਤੇ ਕਿਸੇ ਤਰ੍ਹਾਂ ਦੇ ਵੀ ਨੁਕਸਾਨ ਦੀ ਅਜੇ ਤਕ ਕੋਈ ਖਬਰ ਨਹੀਂ ਮਿਲੀ।