ਕੈਨੇਡਾ ਦੇ ਇਸ ਸ਼ਹਿਰ ‘ਚ ਸਮੋਗ ਦਾ ਅਲਰਟ ਜਾਰੀ

ਕੈਨੇਡਾ ਦੇ ਇਸ ਸ਼ਹਿਰ ‘ਚ ਸਮੋਗ ਦਾ ਅਲਰਟ ਜਾਰੀ

ਮਾਂਟਰੀਆਲ : ਸਮੋਗ ਹਰ ਦੇਸ਼ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਵਧਦੇ ਪ੍ਰਦੂਸ਼ਣ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੁੰਦਾ ਜਾ ਰਿਹਾ ਹੈ। ਦੇਸ਼ ਹੀ ਨਹੀਂ ਸਗੋਂ ਕਿ ਬਾਹਰਲੇ ਮੁਲਕ ਵੀ ਸਮੋਗ ਤੋਂ ਬਚ ਨਹੀਂ ਸਕੇ ਹਨ। ਕੈਨੇਡਾ ਦੇ ਵਾਤਾਵਰਣ ਵਿਭਾਗ ਵਲੋਂ ਸਮੋਗ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਹਵਾ ਦੀ ਖਰਾਬ ਹੁੰਦੀ ਗੁਣਵਤਾ ਕਾਰਨ ਅਜਿਹਾ ਹੋ ਰਿਹਾ ਹੈ। ਵਿਭਾਗ ਨੇ ਮਾਂਟਰੀਆਲ 'ਚ ਸਮੋਗ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਮੰਗਲਵਾਰ ਸਾਰਾ ਦਿਨ ਅਤੇ ਬੁੱਧਵਾਰ ਸਵੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਸਮੋਗ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੋ ਸਕਦੀਆਂ ਹਨ ਜਿਵੇਂ ਕਿ ਸਾਹ ਲੈਣ ਵਿਚ ਤਕਲੀਫ, ਖੰਘ ਅਤੇ ਅੱਖਾਂ ਵਿਚ ਜਲਣ ਆਦਿ। ਇਸ ਨਾਲ ਦਮੇ ਦੀ ਸ਼ਿਕਾਇਤ ਵਿਚ ਵੀ ਵਾਧਾ ਹੋ ਸਕਦਾ ਹੈ। ਅਸੀਂ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿਚ ਮਦਦ ਕਰ ਸਕਦੇ ਹਾਂ, ਜਿਵੇਂ ਕਿ ਲੱਕੜ ਨਾਲ ਬਲਣ ਵਾਲੇ ਚੁੱਲ੍ਹੇ, ਸਟੋਵ ਦੀ ਵਰਤੋਂ ਨੂੰ ਸੀਮਤ ਕਰਨਾ। ਮਾਂਟਰੀਆਲ ਦੇ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਜਦੋਂ ਤੱਕ ਸਮੋਗ ਦੀ ਚਿਤਾਵਨੀ ਹਟਾ ਨਹੀਂ ਦਿੱਤੀ ਜਾਂਦੀ, ਉਦੋਂ ਲੱਕੜ ਅਤੇ ਸਟੋਵ ਦੀ ਵਰਤੋਂ ਘੱਟ ਕਰਨ ਲਈ ਕਿਹਾ ਗਿਆ ਹੈ ਤਾਂ ਪ੍ਰਦੂਸ਼ਿਤ ਹੁੰਦੀ ਜਾ ਰਹੀ ਹਵਾ ਨੂੰ ਬਚਾਇਆ ਜਾ ਸਕੇ।