ਇਮਰਾਨ ਨੇ ਤੀਜੇ ਵਿਆਹ ‘ਤੇ ਤੋੜੀ ਚੁੱਪੀ

ਇਮਰਾਨ ਨੇ ਤੀਜੇ ਵਿਆਹ ‘ਤੇ ਤੋੜੀ ਚੁੱਪੀ

 ਪਾਕਿਸਤਾਨ ਦੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਨੇ ਆਪਣੇ ਵਿਆਹ ਨੂੰ ਲੈ ਕੇ ਚੁੱਪੀ ਤੋੜ ਦਿੱਤੀ ਹੈ। ਇਮਰਾਨ ਖਾਨ ਨੇ ਆਪਣੇ ਟਵੀਟ ਵਿਚ ਪੁੱਛਿਆ ਹੈ- ਕੀ ਉਨ੍ਹਾਂ ਨੇ ਕੋਈ ਬੈਂਕ ਤਾਂ ਨਹੀਂ ਲੁੱਟ ਲਿਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਨੇ ਮੰਗਲਵਾਰ ਨੂੰ ਇਸ ਮਾਮਲੇ ਵਿਚ ਇਕ ਤੋਂ ਬਾਅਦ ਇਕ ਟਵੀਟ ਕੀਤੇ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਮਚ ਰਹੇ ਬਵਾਲ ਦਾ ਦੋਸ਼ ਸਾਬਕਾ ਪਾਕਿਸਤਾਨੀ ਪੀ. ਐਮ ਨਵਾਜ਼ ਸ਼ਰੀਫ 'ਤੇ ਲਗਾਇਆ ਹੈ। ਇਮਰਾਨ ਖਾਨ ਦਾ ਕਹਿਣਾ ਹੈ ਕਿ 3 ਦਿਨਾਂ ਤੋਂ ਮੈਂ ਇਹੀ ਸੋਚ ਰਿਹਾ ਹਾਂ ਕਿ, ਕੀ ਮੈਂ ਬੈਂਕ ਲੁੱਟ ਲਿਆ ਹੈ ਜਾਂ ਹਵਾਲਾ ਜ਼ਰੀਏ ਦੇਸ਼ ਦਾ ਪੈਸਾ ਵਿਦੇਸ਼ਾਂ ਵਿਚ ਰੱਖ ਦਿੱਤਾ ਹੈ ਜਾਂ ਦੇਸ਼ ਦੇ ਰਾਜ਼ ਭਾਰਤ ਨੂੰ ਵੇਚ ਦਿੱਤੇ ਹਨ? ਮੈਂ ਇਨ੍ਹਾਂ ਵਿਚੋਂ ਕੁੱਝ ਨਹੀਂ ਕੀਤਾ ਹੈ ਪਰ ਹਾਂ, ਇਸ ਤੋਂ ਵੀ ਵੱਡਾ ਅਪਰਾਧ ਕੀਤਾ ਹੈ- ਮੈਂ ਵਿਆਹ ਕਰਨਾ ਚਾਹੁੰਦਾ ਹਾਂ।ਇਮਰਾਨ ਖਾਨ ਨੇ ਕਿਹਾ ਕਿ ਮੀਡੀਆ ਵਿਚ ਉਨ੍ਹਾਂ ਵਿਰੁੱਧ ਜੋ ਅਭਿਆਨ ਚੱਲ ਰਿਹਾ ਹੈ, ਉਹ ਨਵਾਜ਼ ਸ਼ਰੀਫ ਅਤੇ ਮੀਰ ਸ਼ਕੀਲ-ਉਰ-ਰਹਿਮਾਨ ਦੇ ਇਸ਼ਾਰੇ 'ਤੇ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਿਰਫ ਆਪਣੇ ਬੱਚਿਆਂ ਅਤੇ ਬੁਸ਼ਰਾ ਬੇਗਮ ਦੇ ਰੂੜ੍ਹੀਵਾਦੀ ਪਰਿਵਾਰ ਦੀ ਚਿੰਤਾ ਹੋ ਰਹੀ ਸੀ। ਇਮਰਾਨ ਨੇ ਕਿਹਾ ਕਿ ਸ਼ਰੀਫ ਅਤੇ ਰਹਿਮਾਨ ਦੇ ਅਭਿਆਨ ਵਿਚ ਇਨ੍ਹਾਂ ਨੂੰ ਲੋਕਾਂ ਨੂੰ ਵੀ ਨਿਸ਼ਾਨੇ 'ਤੇ ਲਿਆਇਆ ਗਿਆ।