ਇੰਡੋਨੇਸ਼ੀਆ ਦਾ ਸੈਲਫੀ ਵਾਲਾ ਬਾਂਦਰ ਬਣਿਆ ਪਰਸਨ ਆਫ ਦਿ ਯੀਅਰ

ਇੰਡੋਨੇਸ਼ੀਆ ਦਾ ਸੈਲਫੀ ਵਾਲਾ ਬਾਂਦਰ ਬਣਿਆ ਪਰਸਨ ਆਫ ਦਿ ਯੀਅਰ

ਜਕਾਰਤਾ— ਆਪਣੇ ਦੰਦ ਦਿਖਾਉਣ ਵਾਲੀ ਸੈਲਫੀ ਲੈਣ ਤੋਂ ਬਾਅਦ ਸੁਰਖੀਆਂ ਵਿਚ ਆਏ ਅਤੇ ਅਮਰੀਕਾ ਦੇ ਕਾਪੀਰਾਈਟ ਮਾਮਲੇ ਵਿਚ ਇਤਿਹਾਸਕ ਘਟਨਾ ਨੂੰ ਜਨਮ ਦੇਣ ਵਾਲੇ ਇੰਡੋਨੇਸ਼ੀਆ ਦੇ ਬਾਂਦਰ ਨੂੰ ਅੱਜ ਪਸ਼ੂ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਮੂਹ ਨੇ 'ਪਰਸਨ ਆਫ ਦਿ ਯੀਅਰ' ਦੇ ਤੌਰ 'ਤੇ ਨਾਮਜ਼ਦ ਕੀਤਾ ਹੈ। ਪਸ਼ੂ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ 'ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ ਐਨੀਮਲ' (ਪੇਟਾ) ਨੇ ਹੀ ਇਸ ਬਾਂਦਰ ਦੀ ਸੈਲਫੀ ਦਾ ਮਾਮਲਾ ਚੁੱਕਿਆ ਸੀ। ਪੇਟਾ ਨੇ ਨਾਰੂਤੋ ਨਾਂ ਦੇ ਇਸ ਬਾਂਦਰ ਨੂੰ ਸਨਮਾਨਿਤ ਕਰਦੇ ਹੋਏ ਇਹ ਕਿਹਾ ਕਿ ਕਾਲੇ ਰੰਗ ਦਾ ਇਹ ਬਾਂਦਰ ਇਕ ਜੀਵ ਹੈ ਨਾ ਕਿ ਕੋਈ ਵਸਤੂ।  

ਸਾਲ 2011 ਵਿਚ ਸੁਲਾਵੇਸੀ ਟਾਪੂ 'ਤੇ ਨਾਰੂਤੋ ਨੇ ਬ੍ਰਿਟਿਸ਼ ਨੇਚਰ ਫੋਟੋਗ੍ਰਾਫਰ ਡੇਵਿਡ ਸਲੇਟਰ ਵੱਲੋਂ ਲਾਏ ਇਕ ਕੈਮਰੇ ਦੇ ਲੈਂਜ਼ ਵੱਲ ਘੂਰਦੇ ਹੋਏ ਕੈਮਰੇ ਦਾ ਬਟਨ ਦਬਾ ਦਿੱਤਾ ਸੀ। ਡੇਵਿਡ ਕੁਦਰਤ ਅਤੇ ਇਸ ਨਾਲ ਜੁੜੀਆਂ ਵਸਤੂਆਂ ਦੀਆਂ ਤਸਵੀਰਾਂ ਖਿੱਚਦੇ ਹਨ। ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਸੀ ਅਤੇ ਪੇਟਾ ਨੇ ਇਸਦੇ ਖਿਲਾਫ ਮੁਕੱਦਮਾ ਦਾਇਰ ਕਰ ਕੇ ਦਾਅਵਾ ਕੀਤਾ ਸੀ ਕਿ 6 ਸਾਲ ਦੇ ਨਾਰੂਤੋ ਨੂੰ ਆਪਣੀ ਤਸਵੀਰ ਦਾ ਰਚਨਾਕਾਰ ਅਤੇ ਮਾਲਕ ਐਲਾਨ ਕਰਨਾ ਚਾਹੀਦਾ ਹੈ।