ਸੋਸ਼ਲ ਮੀਡੀਆ ਦੀ ਦੁਰਵਰਤੋਂ ‘ਤੇ ਇਟਲੀ ਸਰਕਾਰ ਦੇਵੇਗੀ ਸਜ਼ਾ

ਸੋਸ਼ਲ ਮੀਡੀਆ ਦੀ ਦੁਰਵਰਤੋਂ ‘ਤੇ ਇਟਲੀ ਸਰਕਾਰ ਦੇਵੇਗੀ ਸਜ਼ਾ

ਮਿਲਾਨ — ਇਟਲੀ ਸਰਕਾਰ ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਕਰਨੇ ਵਾਲਿਆਂ ਨੂੰ ਸਖਤ ਹੱਥੀਂ ਲੈਣ ਲਈ ਕਾਨੂੰਨ ਬਣਾਉਣ ਜਾ ਰਹੀ ਹੈ ਜੋ 5 ਫਰਵਰੀ ਤੋਂ ਲਾਗੂ ਹੋਵੇਗਾ । ਸਰਕਾਰ ਵੱਲੋਂ ਫੇਸਬੁੱਕ ਅਤੇ ਵਟਸਐਪ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਮੈਂਬਰਾਂ ਵੱਲੋਂ ਭੇਜੇ ਜਾ ਰਹੇ ਸੁਨੇਹਿਆਂ ਦਾ ਪੂਰਾ ਰਿਕਾਰਡ ਰੱਖਣ ਤਾਂ ਜੋ ਲੋੜ ਪੈਣ 'ਤੇ ਸੁਰੱਖਿਅਤ ਏਜੰਸੀਆਂ ਨੂੰ ਦਿੱਤਾ ਜਾ ਸਕੇ । ਸਰਕਾਰ ਗਲਤ ਸੁਨੇਹੇ ਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਪੂਰੀ ਤਰ੍ਹਾਂ ਸਖਤੀ ਵਰਤੇਗੀ। ਪੁਲਸ ਦਾ ਕਹਿਣਾ ਹੈ ਕਿ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਅਜਿਹੀਆਂ ਹਿਦਾਇਤਾਂ ਲਾਜ਼ਮੀ ਸਨ ਤਾਂ ਜੋ ਹਰ ਵਿਅਕਤੀ ਦੀਆਂ ਗਤੀਵਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਸਕੇ। ਇੰਗਲੈਂਡ, ਫਰਾਂਸ,ਜਰਮਨੀ ਬੈਲਜੀਅਮ 'ਚ ਅਜਿਹੇ ਕਾਨੂੰਨਾਂ ਦੀ ਪਾਲਣਾ ਪਹਿਲਾਂ ਤੋਂ ਹੋ ਰਹੀ ਹੈ। ਇਟਲੀ 'ਚੋ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਬਹਿਸ ਇਸ ਲਈ ਕੀਤੀ ਗਈ ਤਾਂ ਜੋ ਸਿਆਸੀ ਪਾਰਟੀਆਂ ਕਿਸੇ ਵੀ ਵਿਅਕਤੀ ਨੂੰ ਗੁੰਮਰਾਹ ਨਾ ਕਰ ਸਕਣ ਜਾਂ ਫਿਰ ਦੇਸ਼ ਨਾਲ ਸੰਬੰਧਤ ਜਾਣਕਾਰੀ ਕਿਸੇ ਅਜਨਬੀ ਤੱਕ ਨਾ ਪਹੁੰਚ ਸਕੇ । ਇਸ ਕਾਨੂੰਨ ਦੀ ਪਾਲਣਾ ਕਰਨਾ ਹਰ ਕਿਸੇ ਲਈ ਜ਼ਰੂਰੀ ਹੋਵੇਗਾ।


ਜੇਕਰ ਕੋਈ ਵਿਦੇਸ਼ੀ ਅਜਿਹਾ ਗਲਤ ਕੰਮ ਕਰਦਾ ਹੈ ਤਾਂ ਉਸ ਦੇ ਸ਼ੋਸ਼ਲ ਮੀਡੀਏ 'ਤੇ ਸਾਰੇ ਆਕਊਂਟ ਬੰਦ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪਰਿਵਾਰ ਨੂੰ ਇਟਲੀ ਬਲਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਤਿੰਨ ਸਾਲਾਂ ਦੀ ਸਜ਼ਾ 'ਤੇ ਭਾਰੀ ਜ਼ੁਰਮਾਨਾ ਵੀ ਹੋ ਸਕਦਾ ਹੈ। ਇਟਾਲੀਅਨ ਮਾਹਿਰਾਂ ਦਾ ਮੰਨਣਾ ਹੈ ਕਿ ਆਪਸੀ ਭਾਈਚਾਰਾ, ਤਾਲਮੇਲ ਮਾਨਸਿਕਤਾ ਨੂੰ ਬੀਮਾਰ ਹੋਣ ਤੋਂ ਬਚਾਉਣ ਲਈ ਸ਼ੋਸ਼ਲ ਮੀਡੀਏ ਨੂੰ ਨੱਥ ਪਾਉਣੀ ਲਾਜ਼ਮੀ ਹੈ। ਸਰਕਾਰ ਵੱਲੋਂ ਲਿਆਂਦੇ ਇਸ ਨਵੇਂ ਖਰੜੇ ਦਾ ਲੋਕਾਂ 'ਤੇ ਕਿੰਨਾ ਕੁ ਅਸਰ ਹੁੰਦਾ ਹੈ, ਇਸ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਥੇ ਇਹ ਗੱਲ ਲਾਜ਼ਮੀ ਹੈ ਕਿ ਗਲਤ ਸੰਦੇਸ਼ ਭੇਜਣ ਜਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਗਲਤੀ ਕਰਨ ਤੋਂ ਪਹਿਲਾ ਸੋਚਣਾ ਜ਼ਰੂਰ ਪਵੇਗਾ।