ਜਾਪਾਨ ‘ਚ ਭਾਰੀ ਬਰਫਬਾਰੀ ਕਰਕੇ ਟ੍ਰੇਨ ‘ਚ ਫਸੇ ਰਹੇ 430 ਲੋਕ

ਜਾਪਾਨ ‘ਚ ਭਾਰੀ ਬਰਫਬਾਰੀ ਕਰਕੇ ਟ੍ਰੇਨ ‘ਚ ਫਸੇ ਰਹੇ 430 ਲੋਕ

ਜਾਪਾਨ ਵਿਚ ਪਿਛਲੇ ਕੁੱਝ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਜਿਸ ਦੇ ਚੱਲਦੇ ਵੀਰਵਾਰ ਨੂੰ ਕਰੀਬ 430 ਲੋਕ ਰਾਤ ਭਰ ਇਕ ਟਰੇਨ ਵਿਚ ਫਸੇ ਰਹੇ। ਜਾਪਾਨੀ ਸਮੁੰਦਰ ਤੱਟ ਦਾ ਜ਼ਿਆਦਾਤਰ ਹਿੱਸਾ ਬਰਫ ਦੀ ਚਾਦਰ ਨਾਲ ਢੱਕ ਗਿਆ ਸੀ। ਰੇਲਵੇ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਜੇ. ਆਰ ਈਸਟ ਰੇਲਵੇ ਕੰਪਨੀ ਦੀ ਨਿਗਾਤਾ ਸ਼ਾਖਾ ਦੇ ਬੁਲਾਰੇ ਸ਼ਿਨਿਚੀ ਸੇਕੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਕਰੀਬ 15 ਘੰਟੇ ਤੱਕ ਟਰੇਨ ਨੂੰ ਰੋਕ ਕੇ ਰੱਖਿਆ ਗਿਆ, ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 10 ਵੱਜ ਕੇ 30 ਮਿੰਟ 'ਤੇ ਟਰੇਨ ਨੂੰ ਫਿਰ ਤੋਂ ਰਵਾਨਾ ਕੀਤਾ ਗਿਆ। ਸੇਕੀ ਨੇ ਦੱਸਿਆ ਕਿ 4 ਡੱਬਿਆਂ ਵਾਲੀ ਇਹ ਟਰੇਨ ਵੀਰਵਾਰ ਨੂੰ ਇਕ ਘੰਟੇ ਤੋਂ ਜ਼ਿਆਦਾ ਦੀ ਦੇਰੀ ਨਾਲ ਸ਼ਾਮ 4 ਵੱਜ ਕੇ 25 ਮਿੰਟ 'ਤੇ ਭਾਰੀ ਬਰਫਬਾਰੀ ਦੌਰਾਨ ਨਿਗਾਤਾ ਸ਼ਹਿਰ ਤੋਂ ਰਵਾਨਾ ਹੋਈ। ਪਟੜੀ 'ਤੇ ਬਰਫ ਜਮ੍ਹਾ ਹੋਣ ਕਾਰਨ ਟਰੇਨ ਦੇ ਪਹੀਏ ਮੁੜ ਨਹੀਂ ਪਾ ਰਹੇ ਸਨ, ਜਿਸ ਨਾਲ ਉਹ ਸਟੇਸ਼ਨ ਤੋਂ ਪਹਿਲਾਂ ਹੀ ਕਰੀਬ 7 ਵਜੇ ਇਕ ਰੇਲਵੇ ਕ੍ਰਾਸਿੰਗ 'ਤੇ ਰੁੱਕ ਗਈ। ਸੇਕੀ ਨੇ ਯਾਤਰੀਆਂ ਨੂੰੰ ਹੋਈ ਅਸੁਵਿਧਾ ਲਈ ਮੁਆਫੀ ਵੀ ਮੰਗੀ ਹੈ।