ਥਾਈਲੈਂਡ ਵਿੱਚ ਗੋਲੀਬਾਰੀ, ਇੱਕ ਭਾਰਤੀ ਸੈਲਾਨੀ ਸਮੇਤ ਦੋ ਦੀ ਮੌਤ

ਥਾਈਲੈਂਡ ਵਿੱਚ ਗੋਲੀਬਾਰੀ, ਇੱਕ ਭਾਰਤੀ ਸੈਲਾਨੀ ਸਮੇਤ ਦੋ ਦੀ ਮੌਤ

ਬੈਂਕਾਕ ,8ਅਕਤੂਬਰ ਥਾਈਲੈਂਡ ਚ ਵਿਰੋਧੀ ਧੜਿਆਂ ਵਿਚਾਲੇ ਗੋਲੀਬਾਰੀ ਚ 42 ਸਾਲਾ ਇੱਕ ਭਾਰਤੀ ਸੈਲਾਨੀ ਸਮੇਤ ਦੋ ਦੀ ਮੌਤ ਹੋ ਗਈ ,ਜਦਕਿ 5 ਹੋਰ ਗੰਭੀਰ ਰੂਪ ਚ ਜਖਮੀ ਹੋ ਗਏ ।ਥਾਈ ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਬੈਕਾਂਕ ਪੋਸਟ ਦੀ ਖਬਰ ਚ ਦੱਸਿਆ ਗਿਆ ਹੈ ਕਿ ਗੋਲੀਬਾਰੀ ਦੀ ਘਟਨਾ ਬੀਤੀ ਰਾਤ ਨੂੰ ਸੇਂਟਾਰਾ ਵਾਟਰਗੇਟ ਪੈਵੇਲੀਅਨ ਹੋਟਲ ਦੇ ਪਿੱਛੇ ਇੱਕ ਗਲੀ ਚ ਵਾਪਰੀ ਇਸ ਘਟਨਾ ਚ ਜੀ .ਧੀਰਜ ਨਾ ਦੇ  ਇੱਕ ਭਾਰਤੀ ਅਤੇ ਇੱਕ ਹੋਰ ਸੈਲਾਨੀ ਦੀ ਮੌਤ ਹੋ ਗਈ ।