ਬੰਗਲਾਦੇਸ਼ ‘ਚ ਜ਼ਮੀਨ ਖਿਸਕਣ ਨਾਲ ਪੰਜ ਮਰੇ

 ਬੰਗਲਾਦੇਸ਼ ‘ਚ ਜ਼ਮੀਨ ਖਿਸਕਣ ਨਾਲ ਪੰਜ ਮਰੇ

 

ਢਾਕਾ— ਬੰਗਲਾਦੇਸ਼ 'ਚ ਭਾਰੀ ਮੀਂਹ ਕਾਰਨ ਫਿਰ ਤੋਂ ਜ਼ਮੀਨ ਖਿਸਕਣ ਨਾਲ ਵੱਖ-ਵੱਖ ਘਟਨਾਵਾਂ 'ਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਜ਼ਮੀਨ ਖਿਸਕਣ ਦੀਆਂ ਇਹ ਘਟਨਾਵਾਂ ਮੌਲਵੀ ਬਾਜ਼ਾਰ ਅਤੇ ਖਗਰਾਛਰੀ ਜ਼ਿਲਿਆਂ 'ਚ ਹੋਈਆਂ।

ਇਕ ਖਬਰ ਮੁਤਾਬਕ ਮਰਨ ਵਾਲਿਆਂ 'ਚ 14 ਸਾਲ ਦਾ ਇਕ ਕਿਸ਼ੋਰ ਅਤੇ ਉਸ ਦਾ 10 ਸਾਲ ਦਾ ਭਰਾ ਸ਼ਾਮਲ ਹੈ। ਇਕ ਹੋਰ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ 'ਚ 50 ਸਾਲ ਦੀ ਇਕ ਔਰਤ ਅਤੇ ਉਸ ਦੀ ਬੇਟੀ ਸ਼ਾਮਲ ਹੈ।

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਇਕ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਸੰਖਿਆ 'ਚ ਵਾਧਾ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਬੰਗਲਾ ਦੇਸ਼ ਦੇ ਤਿੰੰਨ ਦੱਖਣੀ-ਪੂਰਵੀ ਜ਼ਿਲਿਆਂ ਚਟਪਿੰਡ, ਬੰਦਰਬਨ ਅਤੇ ਰੰਗਮਤੀ 'ਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਲੋਕਾਂ ਦੀ ਮੌਤ ਹੋ ਗਈ ਸੀ।


Loading...