ਮਲਾਲਾ ਯੂਸਫਜ਼ਈ ਨੇ ਸ਼ੁਰੂ ਕੀਤੀ ਆਕਸਫੋਰਡ ਯੂਨੀਵਰਸਿਟੀ ‘ਚ ਪੜ੍ਹਾਈ

 ਮਲਾਲਾ ਯੂਸਫਜ਼ਈ ਨੇ ਸ਼ੁਰੂ ਕੀਤੀ ਆਕਸਫੋਰਡ ਯੂਨੀਵਰਸਿਟੀ ‘ਚ ਪੜ੍ਹਾਈ

ਲੰਡਨ : ਨੋਬਲ ਪੁਰਸਕਾਰ ਜੇਤੂ 20 ਸਾਲਾ ਮਲਾਲਾ ਯੂਸਫਜ਼ਈ ਜੋ ਲੜਕੀਆ ਦੀ ਸਿੱਖਿਆ ਲਈ ਸੰਘਰਸ ਕਰਨ ਵਾਲੀ ਅਤੇ ਅੱਤਵਾਦੀਆਂ ਖਿਲਾਫ ਲੜਨ ਵਾਲੀ ਬਹਾਦਰ ਲੜਕੀ ਨੇ ਆਪਣੀ ਉਚੇਰੀ ਵਿੱਦਿਆ ਹਾਸਲ ਕਰਨ ਲਈ ਯੂਨੀਵਰਸਿਟੀ ਦੀ ਪੜ੍ਹਾਈ ਇਸ ਹਫਤੇ ਸ਼ੁਰੂ ਕਰ ਲਈ ਹੈ। ਮਲਾਲਾ ਨੇ ਆਕਸਫੋਰਡ ਯੂਨੀਵਰਸਿਟੀ ਵਿਚ ਆਪਣੇ ਪਹਿਲੇ ਲੈਕਚਰ ਵਿਚ ਭਾਗ ਲਿਆ। ਮਲਾਲਾ ਨੇ ਤਿੰਨ6 ਕਿਤਾਬਾਂ ਵਾਲੀ ਤਸਵੀਰ ਜਾਰੀ ਕਰਦਿਆਂ ਕਿਹਾ ਕਿ ਅੱਜ ਤੋਂ 5 ਸਾਲ ਪਹਿਲਾਂ ਮੈਨੂੰ ਲੜਕੀਆਂ ਨੂੰ ਸਿੱਖਿਆ ਦੇਣ ਸਬੰਧੀ ਬੋਲੇ ਜਾਣ ਤੋਂ ਰੋਕਣ ਲਈ ਗੋਲੀ ਮਾਰੀ ਗਈ ਸੀ। ਅੱਜ ਮੈਂ ਆਪਣਾ ਪਹਿਲਾ ਲੈਕਚਰ ਆਕਸਫੋਰਡ ਵਿਚ ਲੈ ਰਹੀ ਹਾਂ।

ਮਲਾਲਾ ਦੇ ਇਸ ਸੁਨੇਹੇ ਤੋਂ ਬਾਅਦ ਲੱਖਾਂ ਲੋਕਾਂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਦਕਿ ਇਕ ਘੰਟੇ ਵਿਚ ਹੀ 1,50,000 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ। ਮਲਾਲਾ ਦੇ ਭਰਾ ਖੁਸ਼ਹਾਲ ਯੂਸਫਜ਼ਈ ਨੇ ਦੋਵਾਂ ਦੀ ਤਸਵੀਰ ਸਾਂਝੀ ਕਰਦਿਆਂ ਸੋਸ਼ਲ ਮੀਡੀਆ 'ਤੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅੱਜ ਤੂੰ ਸਾਡੇ ਨਾਲ ਹੈ, ਮੈਂ ਆਕਸਫੋਰਡ ਵਿਚ 2 ਸਾਲਾਂ ਵਿਚ ਆ ਰਿਹਾ ਹਾਂ। ਜ਼ਿਕਰਯੋਗ ਹੈ ਕਿ ਮਲਾਲਾ ਨੇ ਵਿਸ਼ਵ ਨੇਤਾਵਾਂ ਵਾਂਗ ਉਚੇਰੀ ਪੜ੍ਹਾਈ ਲਈ ਫਿਲਾਸਫੀ, ਰਾਜਨੀਤੀ ਤੇ ਆਰਥਿਕਤਾ ਦੇ ਵਿਸ਼ੇ ਚੁਣੇ ਹਨ