ਹੁਣ ਵਿਦੇਸ਼ ‘ਚ ਵੀ ਸ਼ੁਰੂ ਹੋਵੇਗੀ ਓਲਾ ਸੇਵਾ

ਹੁਣ ਵਿਦੇਸ਼ ‘ਚ ਵੀ ਸ਼ੁਰੂ ਹੋਵੇਗੀ ਓਲਾ ਸੇਵਾ

ਮੁੰਬਈ— ਓਲਾ ਹੁਣ ਕੌਮਾਂਤਰੀ ਪੱਧਰ 'ਤੇ ਪੈਠ ਬਣਾਉਣ ਦੀ ਕੋਸ਼ਿਸ਼ 'ਚ ਹੈ। ਘਰੇਲੂ ਬਾਜ਼ਾਰ ਦੇ ਇਲਾਵਾ ਓਲਾ ਆਸਟ੍ਰੇਲੀਆ 'ਚ ਵੀ ਆਪਣੀਆਂ ਸੇਵਾਵਾਂ ਦੇਣ ਦੀ ਤਿਆਰੀ ਕਰ ਚੁੱਕੀ ਹੈ। ਇਸ ਤਰ੍ਹਾਂ ਓਲਾ ਅਮਰੀਕਾ ਦੀ ਕੈਬ ਸੇਵਾ ਦੇਣ ਵਾਲੀ ਕੰਪਨੀ ਉਬੇਰ ਨੂੰ ਚੁਣੌਤੀ ਦੇ ਸਕਦੀ ਹੈ।

ਓਲਾ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਮੈਲਬੌਰਨ, ਸਿਡਨੀ ਅਤੇ ਪਰਥ 'ਚ ਨਿੱਜੀ ਵਾਹਨਾਂ ਅਤੇ ਡਰਾਈਵਰ ਪਾਰਟਨਰਾਂ ਦੇ ਨਾਲ ਸੇਵਾ ਦੇਣ ਦੀ ਸ਼ੁਰੂਆਤ ਕਰ ਸਕਦੀ ਹੈ। 'ਫਾਰੇਸਟਰ' ਰਿਸਰਚ ਫਰਮ ਦੇ ਸੀਨੀਅਰ ਵਿਸ਼ਲੇਸ਼ਕ ਸਤੀਸ਼ ਮੀਣਾ ਨੇ ਦੱਸਿਆ ਕਿ ਆਸਟ੍ਰੇਲੀਆ 'ਚ ਉਬੇਰ ਦਾ ਸੰਚਾਲਨ ਓਲਾ ਦੀ ਵੀ ਮਦਦ ਕਰੇਗਾ ਕਿਉਂਕਿ ਉੱਥੇ ਡਰਾਈਵਰਾਂ ਨੂੰ ਇਸ ਨਾਲ ਸੰਬੰਧਤ ਨਿਯਮ ਪਤਾ ਹਨ। ਉੱਥੇ ਡਰਾਈਵਰ ਪਹਿਲਾਂ ਤੋਂ ਇਸ ਤਰ੍ਹਾਂ ਦੀ ਸੇਵਾ ਬਾਰੇ ਚੰਗੀ ਜਾਣਕਾਰੀ ਰੱਖਦੇ ਹਨ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ 'ਚ ਡਰਾਈਵਰਾਂ ਅਤੇ ਗਾਹਕਾਂ ਨੂੰ ਆਕਰਸ਼ਤ ਕਰਨ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ 2011 'ਚ ਓਲਾ ਦੀ ਸ਼ੁਰੂਆਤ ਹੋਈ ਸੀ। ਭਾਰਤ 'ਚ ਉਬੇਰ ਦੇ ਨਾਲ ਇਸ ਦਾ ਸਖਤ ਮੁਕਾਬਲਾ ਰਹਿੰਦਾ ਹੈ। ਮੌਜੂਦਾ ਸਮੇਂ ਦੇਸ਼ ਦੇ 110 ਸ਼ਹਿਰਾਂ 'ਚ ਓਲਾ ਦਾ ਸੰਚਾਲਨ ਹੋ ਰਿਹਾ ਹੈ। ਕੰਪਨੀ ਹੁਣ ਫੂਡ ਡਿਲਿਵਰੀ ਕਾਰ ਚਲਾਉਣ ਦੀ ਦਿਸ਼ਾ 'ਚ ਵੀ ਕੰਮ ਕਰ ਰਹੀ ਹੈ। ਓਲਾ ਅਤੇ ਉਬੇਰ 'ਚ ਸਭ ਤੋਂ ਜ਼ਿਆਦਾ ਨਿਵੇਸ਼ ਜਾਪਾਨ ਦੇ ਸਾਫਟਬੈਂਕ ਗਰੁੱਪ ਕਾਰਪੋਰੇਸ਼ਨ ਦਾ ਹੈ।