ਸੀਰੀਆ ‘ਚ ਹੋਇਆ  ਟੈਂਕ ਹਮਲਾ , 7 ਮਰੇ

ਸੀਰੀਆ ‘ਚ ਹੋਇਆ  ਟੈਂਕ ਹਮਲਾ , 7 ਮਰੇ

ਅੰਕਾਰਾ— ਸੀਰੀਆ ਵਿਚ ਕੁਰਦ ਮਿਲਿਸ਼ਿਆ ਵਿਰੁੱਧ ਤੁਰਕੀ ਦੀ ਮੁਹਿੰਮ ਵਿਚ 7 ਤੁਰਕੀ ਫੌਜੀ ਮਾਰੇ ਗਏ। ਇਨ੍ਹਾਂ ਵਿਚੋਂ 5 ਲੋਕ ਇਕ ਟੈਂਕ 'ਤੇ ਹੋਏ ਹਮਲੇ ਵਿਚ ਮਾਰੇ ਗਏ। ਸੀਰੀਅਨ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟਸ (ਵਾਈ. ਪੀ. ਜੀ.) ਮਿਲਿਸ਼ਿਆ ਵਿਰੁੱਧ 20 ਜਨਵਰੀ ਨੂੰ ਸ਼ੁਰੂ ਕੀਤੀ ਗਈ ਤੁਰਕੀ ਫੌਜ ਦੀ ''ਓਲਿਵ ਬ੍ਰਾਂਚ'' ਮੁਹਿੰਮ ਵਿਚ ਇਕ ਦਿਨ ਵਿਚ ਮਾਰੇ ਗਏ ਫੌਜੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਤੁਰਕੀ ਵਾਈ. ਪੀ. ਜੀ. ਨੂੰ ਅੱਤਵਾਦੀ ਸੰਗਠਨ ਮੰਨਦਾ ਹੈ। ਟੈਂਕ 'ਤੇ ਕੱਲ ਹੋਇਆ ਹਮਲਾ ਫੌਜ 'ਤੇ ਹੁਣ ਤੱਕ ਦਾ ਸਭ ਤੋਂ ਖਤਰਨਾਕ ਹਮਲਾ ਹੈ। ਤਾਜ਼ਾ ਹਮਲੇ ਦੇ ਬਾਅਦ ਇਸ ਮੁਹਿੰਮ ਵਿਚ ਹਾਲੇ ਤੱਕ ਮਾਰੇ ਗਏ ਤੁਰਕੀ ਫੌਜੀਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਤੁਰਕੀ ਦੀ ਫੌਜ ਅਤੇ ਅੰਕਾਰਾ ਦੇ ਸਮਰਥਨ ਵਾਲੇ ਸੀਰੀਆਈ ਬਾਗੀ ਬਲ ਆਪਣੀ ਪੱਛਮੀ ਸੀਮਾ ਤੋਂ ਵਾਈ. ਪੀ. ਜੀ ਨੂੰ ਖਦੇੜਨਾ ਚਾਹੁੰਦੇ ਹਨ।

ਫੌਜ ਨੇ ਕਿਹਾ ਕਿ ਉਨ੍ਹਾਂ ਦਾ ਇਕ ਫੌਜੀ ਝੜਪ ਵਿਚ ਮਾਰਿਆ ਗਿਆ ਅਤੇ ਇਕ ਹੋਰ ਸਰਹੱਦੀ ਖੇਤਰ ਵਿਚ ਮਾਰਿਆ ਗਿਆ। ਫੌਜ ਨੇ ਇਸ ਸੰਬੰਧ ਵਿਚ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ। ਫੌਜ ਨੇ ਬਾਅਦ ਵਿਚ ਇਕ ਬਿਆਨ ਵਿਚ ਕਿਹਾ ਕਿ ਤੁਰਕੀ ਫੌਜ ਦੇ ਟੈਂਕ 'ਤੇ ਹੋਏ ਹਮਲੇ ਵਿਚ ਉਸ ਅੰਦਰ ਮੌਜੂਦ ਸਾਰੇ ਪੰਜ ਫੌਜੀ ਮਾਰੇ ਗਏ।