ਵੈਨਕੂਵਰ ਚ ਲਗਾਤਾਰ ਹੋ ਰਹੀ ਹੈ ਭਾਰੀ ਬਰਫਬਾਰੀ

ਵੈਨਕੂਵਰ ਚ ਲਗਾਤਾਰ ਹੋ ਰਹੀ ਹੈ ਭਾਰੀ ਬਰਫਬਾਰੀ

ਵੈਨਕੂਵਰ — ਕੈਨੇਡਾ ਦੇ ਵੈਨਕੂਵਰ 'ਚ ਇਸ ਸਮੇਂ ਬਹੁਤ ਠੰਡ ਪੈ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਵੈਨਕੂਵਰ ਦੀ ਤਾਂ ਉੱਥੇ ਤਾਪਮਾਨ 1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਬਸ ਇੰਨਾ ਹੀ ਉੱਥੇ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਰ ਰਹੀ ਹੈ। ਵੈਨਕੂਵਰ ਬਰਫ ਦੀ ਸਫੈਦ ਚਾਦਰ ਦਾ ਢੱਕਿਆ ਗਿਆ ਹੈ। ਵੈਨਕੂਵਰ 'ਚ ਮੰਗਲਵਾਰ ਦੀ ਸਵੇਰ ਤੋਂ ਬਰਫਬਾਰੀ ਹੋ ਰਹੀ ਹੈ। ਵੈਨਕੂਵਰ ਦੇ ਹੋਰ ਕਈ ਸ਼ਹਿਰਾਂ 'ਚ ਬਰਫ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵੈਨਕੂਵਰ 'ਚ ਮੰਗਲਵਾਰ ਦੀ ਸ਼ਾਮ ਤੱਕ 10 ਤੋਂ 15 ਸੈਂਟੀਮੀਟਰ ਬਰਫ ਪਈ, ਜਿਸ ਕਾਰਨ ਸੜਕਾਂ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਬਹੁਤ ਸਾਰੇ ਲੋਕ ਬਰਫਬਾਰੀ ਹੁੰਦੀ ਦੇਖਣ ਨੂੰ ਲੈ ਕੇ ਕਾਫੀ ਉਤਸ਼ਾਹਤ ਦੇਖੇ ਗਏ। ਲੋਕਾਂ ਵਲੋਂ ਬਰਫਬਾਰੀ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਸੜਕਾਂ ਬਰਫ ਨਾਲ ਢੱਕੀਆਂ ਗਈਆਂ ਹਨ ਅਤੇ ਆਲੇ-ਦੁਆਲੇ ਦੇ ਦਰੱਖਤ ਬਰਫ ਦੀ ਲਪੇਟ 'ਚ ਹਨ। ਕੁੱਲ ਮਿਲਾ ਕੇ ਪੂਰਾ ਵੈਨਕੂਵਰ ਬਰਫ ਨਾਲ ਢੱਕਿਆ ਨਜ਼ਰ ਆਇਆ।