ਆਸਟ੍ਰੇਲੀਆ ਜਾਣ ਦੇ ਚਾਹਵਾਨ ਜਰੂਰ ਪੜ੍ਹ ਇਹ ਖਬਰ

ਆਸਟ੍ਰੇਲੀਆ ਜਾਣ ਦੇ ਚਾਹਵਾਨ ਜਰੂਰ ਪੜ੍ਹ ਇਹ ਖਬਰ


 

 

ਨਵੀਂ ਦਿੱਲੀ— ਹੁਣ ਚਾਹੇ ਤੁਸੀਂ ਬਿਜ਼ਨਸ ਲਈ ਆਸਟ੍ਰੇਲੀਆ ਜਾ ਰਹੇ ਹੋਵੋ ਜਾਂ ਫਿਰ ਘੁੰਮਣ ਲਈ, ਵੀਜ਼ਾ ਲੈਣਾ ਆਸਾਨ ਹੋਵੇਗਾ। 1 ਜੁਲਾਈ ਤੋਂ ਤੁਸੀਂ 'ਵਿਜ਼ਿਟਰ ਵੀਜ਼ਾ' ਲਈ ਆਨਲਾਈਨ ਅਪਲਾਈ ਕਰ ਸਕੋਗੇ।

ਭਾਰਤ 'ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਲੋਕ ਪਹਿਲੀ ਜੁਲਾਈ ਤੋਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ 'ਵਿਜ਼ਿਟਰ ਵੀਜ਼ਾ' ਲਈ ਅਪਲਾਈ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਨੇ ਭਾਰਤੀ ਸੈਲਾਨੀਆਂ ਨੂੰ ਵਿਜ਼ਿਟਰ ਵੀਜ਼ਾ ਦੇਣ ਲਈ ਅਪਲਾਈ ਕਰਨਾ ਆਸਾਨ ਅਤੇ ਜ਼ਿਆਦਾ ਸੁਵਿਧਾਜਨਕ ਬਣਾਇਆ ਹੈ।

PunjabKesari

ਆਨਲਾਈਨ ਅਪਲਾਈ ਕਰਨ ਦੀ ਸੁਵਿਧਾ 24 ਘੰਟੇ ਅਤੇ ਹਫਤੇ ਦੇ 7 ਦਿਨ ਉਪਲੱਬਧ ਰਹੇਗੀ। ਇਸ ਦੇ ਨਾਲ ਹੀ ਵੀਜ਼ਾ ਫੀਸ ਦਾ ਇਲੈਕਟ੍ਰਾਨਿਕ ਤਰੀਕੇ ਨਾਲ ਵੀ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੀਜ਼ਾ ਅਰਜ਼ੀ ਦੀ ਸਥਿਤੀ ਬਾਰੇ ਆਨਲਾਈਨ ਚੈੱਕ ਕੀਤਾ ਜਾ ਸਕੇਗਾ। ਇਸ ਨਾਲ ਅਰਜ਼ੀ ਦੇਣ ਵਾਲਿਆਂ ਨੂੰ ਯਾਤਰਾ ਦੀਆਂ ਤਿਆਰੀਆਂ ਪੂਰੀਆਂ ਕਰਨ 'ਚ ਸਹੂਲਤ ਮਿਲੇਗੀ।
ਜ਼ਿਕਰਯੋਗ ਹੈ ਕਿ ਘੁੰਮਣ ਜਾਣ ਦੇ ਤੌਰ 'ਤੇ ਆਸਟ੍ਰੇਲੀਆ ਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ। ਭਾਰਤ 'ਚ ਆਸਟ੍ਰੇਲੀਆ ਲਈ ਵੀਜ਼ਾ ਮੰਗ 'ਚ ਬਹੁਤ ਤੇਜ਼ੀ ਆਈ ਹੈ। ਪਿਛਲੇ ਸਾਲ ਜੁਲਾਈ ਤੋਂ ਇਸ ਸਾਲ ਮਾਰਚ ਵਿਚਕਾਰ 2,65,000 ਤੋਂ ਜ਼ਿਆਦਾ ਭਾਰਤੀ ਆਸਟ੍ਰੇਲੀਆ ਗਏ, ਜੋ ਕਿ ਪਹਿਲਾਂ ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹਨ।


Loading...