ਟੋਰਾਂਟੋ ‘ਚ ਹੋਵੇਗਾ ਟ੍ਰਾਂਸਜੈਂਡਰ ਨੌਕਰੀ ਮੇਲਾ

ਟੋਰਾਂਟੋ ‘ਚ ਹੋਵੇਗਾ ਟ੍ਰਾਂਸਜੈਂਡਰ ਨੌਕਰੀ ਮੇਲਾ

ਟੋਰਾਂਟੋ— ਟੋਰਾਂਟੋ ਦੀ ਇਕ ਟ੍ਰਾਂਸਜੈਂਡਰ ਮਹਿਲਾ ਟ੍ਰਾਂਸਜੈਂਡਰਾਂ ਲਈ ਜੌਬ ਮੇਲਾ ਲਗਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਕੈਨੇਡਾ 'ਚ ਕਰਮਚਾਰੀਆਂ ਦੀ ਗਿਣਤੀ 'ਚ ਬਦਲਾਅ ਆ ਸਕੇ।

ਬਿਕੋ ਬਿਓਟਾਹ, ਜੋ ਕਿ 11 ਸਾਲ ਪਹਿਲਾਂ ਕੇਨੀਆ ਤੋਂ ਸ਼ਰਣਾਰਥੀ ਦੇ ਰੂਪ 'ਚ ਕੈਨੇਡਾ ਆਈ ਸੀ, ਦਾ ਕਹਿਣਾ ਹੈ ਕਿ ਟ੍ਰਾਂਸਜੈਂਡਰ ਲੋਕਾਂ ਨੂੰ ਪਰੰਪਰਾਗਤ ਨੌਕਰੀਆਂ ਤੇ ਯੌਨ ਸਬੰਧਾਂ ਵਰਗੀਆਂ ਚੀਜ਼ਾਂ ਦੇ ਵਪਾਰ 'ਚ ਸੰਘਰਸ਼ ਕਰਨਾ ਪੈਂਦਾ ਹੈ। ਬਿਓਟਾਹ ਨੇ ਟ੍ਰਾਂਸ ਵਰਕਫੋਰਸ ਦੀ ਸ਼ੁਰੂਆਤ ਕੀਤੀ ਹੈ, ਜੋ ਅਗਲੇ ਹਫਤੇ ਨੌਕਰੀ ਮੇਲੇ ਦੀ ਸ਼ੁਰੂਆਤ ਕਰ ਰਹੀ ਹੈ ਤੇ ਟੋਰਾਂਟੋ 'ਚ ਟ੍ਰਾਂਸਜੈਂਡਰਾਂ ਦਾ ਸਮਰਥਨ ਕਰਦੀ ਹੈ। ਨੌਕਰੀ ਮੇਲੇ ਸਥਾਪਿਤ ਕਰਨ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਬਿਓਟਾਹ ਨੇ ਕਿਹਾ ਕਿ ਐੱਲ.ਜੀ.ਬੀ.ਟੀ.ਕਿਊ. ਭਾਈਚਾਰੇ ਦੀ ਮਦਦ ਨਾਲ ਉਹ ਇਸ ਈਵੈਂਟ ਨੂੰ ਸਥਾਪਿਤ ਕਰਨ 'ਚ ਸਮਰਥ ਹੋਵੇਗੀ। ਉਸ ਨੇ ਕਿਹਾ ਕਿ ਆਮ ਦੇਖਿਆ ਜਾਂਦਾ ਹੈ ਕਿ ਟ੍ਰਾਂਸ ਲੋਕਾਂ ਨਾਲ ਵਿਤਕਰਾ ਹੁੰਦਾ ਹੈ।

ਬਿਓਟਾਹ ਦਾ ਕਹਿਣਾ ਹੈ ਕਿ ਨੌਕਰੀ ਮੇਲੇ, ਜੋ ਕਿ 20 ਨਵੰਬਰ ਨੂੰ ਲੱਗਣ ਵਾਲਾ ਹੈ, 'ਚ ਲੱਗਭਗ 15 ਰੁਜ਼ਗਾਰਦਾਤਾ ਹੋਣਗੇ। ਇਸ ਮੇਲੇ ਦੇ ਸੰਭਾਵਿਤ ਰੁਜ਼ਗਾਰਦਾਤਾਵਾਂ 'ਚ ਕੈਨੇਡਾ ਦਾ ਹਥਿਆਰਬੰਦ ਬਲ, ਟੋਰਾਂਟੋ ਡੋਮਿਨਿਅਨ ਬੈਂਕ ਤੇ ਇੰਡੀਗੋ ਵੀ ਸ਼ਾਮਲ ਹੈ। ਬਿਓਟਾਹ ਨੇ ਕਿਹਾ ਕਿ ਕਈ ਕੰਪਨੀਆਂ ਨੇ ਇਸ ਮੇਲੇ 'ਚ ਰੂਚੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।