ਟਰੰਪ 23 ਫਰਵਰੀ ਨੂੰ ਕਰਨਗੇ ਆਸਟਰੇਲੀਆਈ ਪੀ.ਐੱਮ. ਨਾਲ ਮੁਲਾਕਾਤ

ਟਰੰਪ 23 ਫਰਵਰੀ ਨੂੰ ਕਰਨਗੇ ਆਸਟਰੇਲੀਆਈ ਪੀ.ਐੱਮ. ਨਾਲ ਮੁਲਾਕਾਤ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 23 ਫਰਵਰੀ ਨੂੰ ਵ੍ਹਾਈਟ ਹਾਊਸ 'ਚ ਆਸਟਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨਾਲ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਨੇ ਇਕ ਇੰਟਰਵੀਊ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਇੰਟਰਵੀਊ ਦੇ ਮੁਤਾਬਕ ਟਰੰਪ ਅਤੇ ਟਰਨਬੁਲ ਅੱਤਵਾਦ ਦੇ ਖਿਲਾਫ ਲੜਾਈ ਸਮੇਤ ਆਰਥਿਕ ਵਿਕਾਸ ਨੂੰ ਵਧਾਉਣ ਵਰਗੇ ਮੁੱਦਿਆਂ ਦੇ ਇਲਾਵਾ ਭਾਰਤ-ਪ੍ਰਸ਼ਾਂਤ ਖੇਤਰ 'ਚ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ਸਮੇਤ ਸਾਂਝੀ ਦੋ-ਪੱਖੀ, ਖੇਤਰੀ ਅਤੇ ਗਲੋਬਲ ਪਹਿਲ 'ਤੇ ਚਰਚਾ ਕਰਨਗੇ।