ਇਟਲੀ ‘ਚ ਗਿਰੇ ਬਰਫ ਦੇ ਤੋਦੇ,  2 ਮਰੇ

ਇਟਲੀ ‘ਚ ਗਿਰੇ ਬਰਫ ਦੇ ਤੋਦੇ,  2 ਮਰੇ

ਰੋਮ— ਇਟਲੀ ਦੇ ਮੱਧ 'ਚ ਬਰਫ ਦੇ ਤੋਦੇ ਡਿਗਣ ਕਾਰਨ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਟਲੀ ਦੀ ਐਮਰਜੰਸੀ ਸਰਵਿਸ ਨੇ ਕਿਹਾ ਕਿ ਦੋਵੇਂ ਇਤਾਲਵੀ ਨਾਗਰਿਕ ਉਸ ਵੇਲੇ ਸਕੀਇੰਗ ਕਰ ਰਹੇ ਸਨ।

ਐਮਰਜੰਸੀ ਸਰਵਿਸ ਨੇ ਕਿਹਾ ਕਿ ਰੋਮ ਤੋਂ ਪੂਰਬ ਵੱਲ 120 ਕਿਲੋਮੀਟਰ ਦੀ ਦੂਰੀ 'ਤੇ ਕੈਂਪੋ ਫੈਲਿਸ ਰਿਸੋਰਟ 'ਚ ਇਹ ਹਾਦਸਾ ਵਾਪਰਿਆ ਤੇ ਇਸ ਘਟਨਾ 'ਚ ਇਕ ਹੋਰ ਵਿਅਕਤੀ ਜ਼ਖਮੀ ਹੋਇਆ ਹੈ ਤੇ ਉਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਕੈਂਪੋ ਰਿਸੋਰਟ ਰੋਮ ਦਾ ਛੋਟਾ ਤੇ ਮਸ਼ਹੂਰ ਮਾਉਨਟੇਨ ਪਲੇਸ ਹੈ, ਜਿਥੇ ਦੂਰ-ਦੂਰ 'ਤੋਂ ਸੈਲਾਨੀ ਮਾਉਂਟੇਨਿੰਗ ਦਾ ਮਜ਼ਾ ਲੈਣ ਆਉਂਦੇ ਹਨ।