US : ਪਿਤਾ ਨੇ ਕੀਤਾ 3 ਸਾਲ ਦੀ ਧੀ ਦਾ ਕਤਲ,  ਭਾਰਤ ਤੋਂ ਲਈ ਸੀ ਗੋਦ

US : ਪਿਤਾ ਨੇ ਕੀਤਾ 3 ਸਾਲ ਦੀ ਧੀ ਦਾ ਕਤਲ,  ਭਾਰਤ ਤੋਂ ਲਈ ਸੀ ਗੋਦ

ਡਲਾਸ/ ਟੈਕਸਾਸ— ਭਾਰਤ ਤੋਂ ਗੋਦ ਲਈ ਗਈ ਤਿੰਨ ਸਾਲ ਦਾ ਬੱਚੀ ਦੇ ਕਤਲ ਦੇ ਮਾਮਲੇ 'ਚ ਵੇਸਲੇ ਮੈਥਿਊ ਨਾਮ ਦੇ ਜਵਾਨ ਖਿਲਾਫ ਕਤਲ ਕਰਨ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਸਾਬਤ ਹੋਏ ਹਨ। ਮੈਥਿਊ 'ਤੇ ਇਕ ਬੱਚੇ ਨੂੰ ਸੱਟ ਪਹੁੰਚਾਉਣ ਦਾ ਦੋਸ਼ ਪਹਿਲਾਂ ਤੋਂ ਹੀ ਸੀ। ਮੈਥਿਊ ਨੂੰ ਡਲਾਸ ਦੀ ਇਕ ਕੋਰਟ 'ਚ ਦੋਸ਼ੀ ਪਾਇਆ ਗਿਆ ਹੈ। ਮੈਥਿਊ ਨੇ ਸ਼ੁਰੁਆਤ 'ਚ ਪੁਲਸ ਨੂੰ ਦੱਸਿਆ ਕਿ ਉਸ ਨੇ ਸ਼ੇਰਿਨ ਮੈਥਿਊ ਨੂੰ ਰਾਤੀ ਘਰ ਦੇ ਕੋਲ ਇਕ ਦਰੱਖਤ ਕੋਲ ਖੜੇ ਹੋਣ ਦੀ ਸਜ਼ਾ ਦਿੱਤੀ ਸੀ, ਜਿਸ ਤੋਂ ਬਾਅਦ ਉਹ ਗਾਇਬ ਹੋ ਗਈ ਸੀ। ਦੱਸ ਦਈਏ ਕਿ, ਹਾਲ ਹੀ 'ਚ ਡਲਾਸ 'ਚ ਤਿੰਨ ਸਾਲ ਦੀ ਸ਼ੇਰਿਨ ਮੈਥਿਊ ਦੀ ਲਾਸ਼ ਉਸ ਦੇ ਘਰ ਕੋਲ ਇਕ ਨਾਲੇ ਚੋਂ ਮਿਲੀ ਸੀ।

ਮੈਥਿਊ ਨੇ ਬਾਅਦ ਵਿਚ ਪੁਲਸ ਨੂੰ ਦੱਸਿਆ ਕਿ ਉਸ ਨੇ ਘਰ ਦੇ ਗੈਰਾਜ 'ਚ ਬੱਚੀ ਨੂੰ ਜਬਰਦਸਤੀ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਸੀ। ਨਾਲ ਹੀ ਪੁਲਸ ਨੂੰ ਦੱਸਿਆ ਸੀ ਕਿ ਸ਼ੇਰਿਨ ਦੇ ਗਲੇ 'ਚ ਦੁੱਧ ਅਟਕ ਗਿਆ ਸੀ ਅਤੇ ਉਸ ਨੂੰ ਖੰਘ ਆਉਣ ਲੱਗੀ। ਉਦੋਂ ਉਸ ਨੂੰ ਲੱਗਾ ਕਿ ਉਸਦੀ ਧੜਕਨ ਬੰਦ ਹੋ ਗਈ ਹੈ ਅਤੇ ਬੱਚੀ ਦੀ ਮੌਤ ਹੋ ਗਈ ਹੈ। ਬਾਅਦ 'ਚ ਉਸ ਨੇ ਆਪਣੇ ਘਰ 'ਚੋਂ ਬੱਚੀ ਦੀ ਲਾਸ਼ ਹਟਾ ਕੇ ਬਾਹਰ ਸੁੱਟ ਦਿੱਤੀ। ਹੁਣ ਮੈਥਿਊ ਨੂੰ ਦੱਸ ਲੱਖ ਯੂਐਸ ਡਾਲਰ ਦੇ ਬਾਂਡ ਉੱਤੇ ਡਲਾਸ ਕਾਊਂਟੀ ਜੇਲ 'ਚ ਰੱਖਿਆ ਗਿਆ ਹੈ। ਸ਼ੇਰਿਨ ਦੀ ਲਾਸ਼ ਮਿਲਣ ਤੋਂ ਬਾਅਦ ਲੋਕਾਂ 'ਚ ਰੋਸ਼ ਦੇਖਣ ਨੂੰ ਮਿਲਿਆ ਸੀ। ਫਿਲਹਾਲ ਇਸ ਮਾਮਲੇ ਉੱਤੇ ਮੈਥਿਊ ਦੇ ਵਕੀਲ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।