ਅਮਰੀਕੀ ਸਕੂਲ ‘ਚ ਹੋਈ ਗੋਲੀਬਾਰੀ, 2 ਗੰਭੀਰ ਜ਼ਖਮੀ

ਅਮਰੀਕੀ ਸਕੂਲ ‘ਚ ਹੋਈ ਗੋਲੀਬਾਰੀ, 2 ਗੰਭੀਰ ਜ਼ਖਮੀ

ਲਾਂਸ ਏਜੰਲਸ — ਸਥਾਨਕ ਸਕੂਲ 'ਚ ਵੀਰਵਾਰ ਸਵੇਰੇ ਇਕ ਕੁੜੀ ਨੂੰ ਉਦੋਂ ਹਿਰਾਸਤ 'ਚ ਲੈ ਲਿਆ ਗਿਆ ਜਦੋਂ ਉਸ ਨੇ ਫਾਇਰਿੰਗ ਕਰ 2 ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

ਇਹ ਘਟਨਾ ਕਾਸਤਰੋ ਮਿਡਲ ਸਕੂਲ ਜਿਹੜਾ ਕਿ ਵੈਸਟ ਆਫ ਸਿਟੀ 'ਚ ਸਥਿਤ ਹੈ। ਸਕੂਲ 'ਚ ਇਕ ਕੁੜੀ ਵੱਲੋਂ ਫਾਇਰਿੰਗ ਕੀਤੀ ਗਈ, ਜਿਸ 'ਚ ਇਕ 15 ਸਾਲਾਂ ਮੁੰਡੇ ਦੀ ਸਿਰ 'ਤੇ ਗੋਲੀ ਲੱਗੀ ਜਿਸ ਕਾਰਨ ਉਸ ਨੂੰ ਨੇੜੇ ਦੇ ਇਕ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਾਇਰਿੰਗ 'ਚ ਇਕ 15 ਸਾਲਾਂ ਕੁੜੀ ਦੇ ਗੋਲੀ ਹੱਥ 'ਤੇ ਲੱਗਣ ਕਾਰਨ ਉਸ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਇਆ।

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਕੁੜੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਕੋਲੋਂ ਮਿਲੀ ਬੰਦੂਕ ਨੂੰ ਵੀ ਉਨ੍ਹਾਂ ਕਬਜ਼ੇ 'ਚ ਲੈ ਲਿਆ ਹੈ। ਪਰ ਅਜੇ ਪੁਲਸ ਨੇ ਇਹ ਨਹੀਂ ਦੱਸਿਆ ਕਿ ਦੋਸ਼ੀ ਕੁੜੀ ਵੱਲੋਂ ਫਾਇਰਿੰਗ ਕਿਉਂ ਕੀਤੀ ਗਈ। ਪੁਲਸ ਅਧਿਕਾਰੀ ਨੇ ਕਿਹਾ ਕਿ ਸਾਡੇ ਮੁਲਾਜ਼ਮ ਫਾਇਰਿੰਗ ਕੀਤੇ ਜਾਣ ਦੇ ਕਾਰਨਾਂ ਬਾਰੇ ਜਲਦ ਪਤਾ ਲੱਗਾ ਲੈਣਗੇ।