ਵਾਸ਼ਿੰਗਟਨ ਦੇਵੇਗਾ ਟਰੰਪ ਦੇ ਤੀਜੇ ਯਾਤਰਾ ਪਾਬੰਦੀ ਨੂੰ ਚੁਣੌਤੀ

ਵਾਸ਼ਿੰਗਟਨ ਦੇਵੇਗਾ ਟਰੰਪ ਦੇ ਤੀਜੇ ਯਾਤਰਾ ਪਾਬੰਦੀ ਨੂੰ ਚੁਣੌਤੀ

ਵਾਸ਼ਿੰਗਟਨ — ਅਮਰੀਕਾ 'ਚ ਵਾਸ਼ਿੰਗਟਨ ਦੇ ਅਟਾਰਨੀ ਜਨਰਲ ਬਾਬ ਫਗਰੂਯਸਨ ਨੇ ਫੈਡਰਲ ਜੱਜ ਤੋਂ ਅਪੀਲ ਕੀਤੀ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯਾਤਰਾ ਪਾਬੰਦੀ ਖਿਲਾਫ ਰਾਜ ਦੇ ਮੁਕੱਦਮੇ 'ਤੇ ਲਗਾਏ ਗਏ ਸਥਗਨ ਨੂੰ ਹਟਾ ਲੈਣ। ਇਕ ਚਿੱਠੀ 'ਚ ਕਿਹਾ ਗਿਆ ਕਿ ਸਥਗਨ ਹਟਾਉਣ ਨਾਲ ਇਸ ਮਹੀਨੇ ਦੇ ਆਖਿਰ 'ਚ ਲਾਗੂ ਹੋਣ ਵਾਲੀਆਂ ਪਾਬੰਦੀਆਂ ਦੇ ਤੀਜੇ ਅਤੇ ਨਵੇਂ ਵਰਜਨ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਮਿਲੇਗੀ।

ਇਸ ਮਾਮਲੇ 'ਚ ਸ਼ਾਮਲ ਹੋਰ 5 ਰਾਜਾਂ ਓਰੇਗੋਨ, ਮੈਰੀਲੈਂਡ, ਮੈਸਾਚਸਯੁਸੇਟਸ, ਨਿਊਯਾਰਕ ਅਤੇ ਕੈਲੀਫੋਰਨੀਆ ਹਨ। ਟਰੰਪ ਪ੍ਰਸ਼ਾਸਨ ਨੇ 24 ਸਤੰਬਰ ਨੂੰ ਤਾਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਸੀ, ਜਿਸ 'ਚ ਚਾੜ, ਈਰਾਨ, ਲੀਬੀਆ, ਉੱਤਰ ਕੋਰੀਆ, ਸੋਮਾਲੀਆ, ਸੀਰੀਆ, ਯਮਨ ਅਤੇ ਵੈਨੇਜ਼ੁਏਲਾ ਸਰਕਾਰ ਦੇ ਕੁਝ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਣਗੇ। ਇਹ ਆਦੇਸ਼ 18 ਅਕਤੂਬਰ ਤੋਂ ਪ੍ਰਭਾਵੀ ਹੋਣਗੇ।

ਨਵੀਆਂ ਪਾਬੰਦੀਆਂ ਨਾਲ ਸੀਰੀਆਈ ਨਾਗਰਿਕਾਂ ਲਈ ਵੀਜ਼ਾ 'ਤੇ ਅਸੀਮਤ ਪਾਬੰਦੀ ਵੀ ਸ਼ਾਮਲ ਹੈ। ਈਰਾਨ ਦੇ ਨਾਗਰਿਕ ਇਮੀਗ੍ਰੇਸ਼ਨ, ਸੈਰ-ਸਪਾਟੇ ਅਤੇ ਵਪਾਰ ਵੀਜ਼ਾ ਦੇ ਯੋਗ ਨਹੀਂ ਹੋਣਗੇ ਪਰ ਉਨ੍ਹਾਂ ਨੂੰ ਹੋਰਨਾਂ ਜਾਂਚ ਦੇ ਨਾਲ ਵਿਦਿਆਰਥੀ ਸੱਭਿਆਚਾਰਕ ਵੀਜ਼ਾ ਮਿਲਦਾ ਰਹੇਗਾ।