ਵੱਧਦੀ ਠੰਡ ਕਾਰਨ  ਨੇਪਾਲ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ

ਵੱਧਦੀ ਠੰਡ ਕਾਰਨ  ਨੇਪਾਲ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ

ਕਾਠਮਾਂਡੂ — ਨੇਪਾਲ ਵਿਚ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਬੀਤੇ 24 ਘੰਟਿਆਂ ਵਿਚ 7 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ ਦੱਖਣੀ ਹਿੱਸੇ ਵਿਚ ਬੀਤੇ ਇਕ ਹਫਤੇ ਤੋਂ ਠੰਡ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। ਸਮਾਚਾਰ ਏਜੰਸੀ ਮੁਤਾਬਕ ਤਰਾਈ ਖੇਤਰਾਂ ਵਿਚ ਠੰਡ ਨਾਲ ਸਭ ਤੋਂ ਜ਼ਿਆਦਾ 14 ਲੋਕਾਂ ਦੀ ਮੌਤ ਸਸਾਰੀ ਜ਼ਿਲੇ ਵਿਚ ਹੋਈ ਹੈ ਜਦਕਿ ਰੌਤਾਹਾਟ ਅਤੇ ਸਿਰਾਹਾ ਵਿਚ ਪੰਜ-ਪੰਜ ਲੋਕਾਂ ਦੀ ਮੌਤ ਹੋਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਸਾਰੀ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ਵਿਚ ਭਿਆਨਕ ਸਰਦੀ ਕਾਰਨ 7 ਮਹੀਨੇ ਦੇ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋਈ ਹੈ। ਸਸਾਰੀ ਜ਼ਿਲੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੂੰ ਪਤੱਰ ਲਿਖ ਕੇ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।